ਕੋਲੰਬੋ—ਭਾਰਤ ਨੇ ਐਤਵਾਰ ਨੂੰ ਕੋਲੰਬੋ 'ਚ ਦੂਜੇ ਟੈਸਟ ਮੈਚ 'ਚ ਚੌਥੇ ਦਿਨ ਸ਼੍ਰੀਲੰਕਾ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਇੱਥੇ ਕਿਹਾ ਕਿ ਚੇਤੇਸ਼ਵਰ ਪੁਜਾਰਾ ਟੀਮ ਦੇ ਸਰਵਸ਼੍ਰੇਸਠ ਟੈਸਟ ਬੱਲੇਬਾਜ਼ਾਂ 'ਚੋਂ ਇਕ ਹੈ। ਪੁਜਾਰਾ (133) ਅਤੇ ਹਰਾਨੇ (132) ਨੇ 217 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਪਹਿਲੀ ਪਾਰੀ 'ਚ 9 ਵਿਕਟਾਂ 'ਤੇ 622 ਦੌੜਾਂ ਐਲਾਨ ਕੀਤਾ।
ਇਸ ਤੋਂ ਬਾਅਦ ਸ਼੍ਰੀਲੰਕਾ ਦੀ ਪਹਿਲੀ ਪਾਰੀ 183 ਦੌੜਾਂ 'ਤੇ ਢੇਰ ਹੋ ਗਈ ਅਤੇ ਫਾਲੋਆਨ ਦੇ ਦਿੱਤਾ। ਦੂਸਰੀ ਪਾਰੀ 'ਚ ਸ਼੍ਰੀਲੰਕਾ ਦੀ ਟੀਮ 386 'ਤੇ ਢੇਰ ਹੋ ਗਈ। ਕੋਹਲੀ ਨੇ ਕਿਹਾ ਕਿ ਪੁਜਾਰਾ ਅਤੇ ਹਰਾਨੇ 2 ਸਰਵਸ਼੍ਰੇਸਠ ਟੈਸਟ ਬੱਲੇਬਾਜ਼ ਹਨ। ਉਹ ਲਗਾਤਾਰ ਭਾਰਤੀ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਪੁਜਾਰਾ ਨੂੰ ਮੈਂ ਕਰੈਡਿਟ ਦਿੰਦਾ ਹਾਂ ਕਿਉਂਕਿ ਉਹ ਭਾਰਤ ਲਈ ਕੇਵਲ ਇਕ ਫਾਰਮੈਟ ਖੇਡਦਾ ਹੈ। ਇਸ ਲਈ ਭੁੱਖ ਅਤੇ ਜੁਨੂਨ ਹੋਣਾ, ਆਪਣੇ ਖੇਡ 'ਚ ਮਹਿਨਤ ਕਰਨਾ ਅਤੇ ਫਿਰ ਇਸ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਬਹੁਤ ਮਾਨਸਿਕ ਮਜ਼ਬੂਤੀ ਦਿਖਾਉਦਾ ਹੈ। ਇਸ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾ ਲਈ ਹੈ।
ਪੂਮ ਨੇ ਜਿੱਤਿਆ ਖਿਤਾਬ
NEXT STORY