ਮੈਨਚੈਸਟਰ : ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਸੈਮੀਫਾਈਨਲ ਵਿਚ ਖਰਾਬ ਸ਼ਾਟ ਖੇਡ ਕੇ ਆਊਟ ਹੋਏ ਰਿਸ਼ਭ ਪੰਤ 'ਤੇ ਭਾਂਵੇ ਹੀ ਸਵਾਲ ਉੱਠ ਰਹੇ ਹੋਣ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਨੌਜਵਾਨ ਬੱਲੇਬਾਜ਼ ਦਾ ਬਚਾਅ ਕੀਤਾ। ਕੋਹਲੀ ਨੇ ਕਿਹਾ, ''ਉਹ ਅਜੇ ਨੌਜਵਾਨ ਹਨ। ਮੈਂ ਵੀ ਜਦੋਂ ਛੋਟਾ ਸੀ ਤਦ ਮੈਂ ਵੀ ਕਾਫੀ ਗਲਤੀਆਂ ਕੀਤੀਆਂ। ਉਹ ਵੀ ਸਿਖ ਜਾਵੇਗਾ। ਉਹ ਬਾਅਦ ਵਿਚ ਸੋਚੇਗਾ ਕਿ ਮੈਂ ਉਸ ਸਮੇਂ ਗਲਤੀਆਂ ਕੀਤੀਆਂ ਸੀ। ਉਸ ਨੂੰ ਹੁਣ ਤੋਂ ਸਮਝ ਆ ਰਿਹਾ ਹੈ।''
ਕੋਹਲੀ ਨੇ ਪੰਤ ਅਤੇ ਹਾਰਦਿਕ ਵਿਚਾਲੇ ਹੋਈ ਛੋਟੀ ਸਾਂਝੇਦਾਰੀ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ, ''ਪੰਤ ਨੇ ਹਾਰਦਿਕ ਦੇ ਨਾਲ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ। 4 ਵਿਕਟਾਂ ਡਿੱਗਣ ਤੋਂ ਬਾਅਦ ਉਹ ਜਿਸ ਤਰ੍ਹਾਂ ਖੇਡੇ ਉਹ ਸ਼ਾਨਦਾਰ ਸੀ। ਉਹ ਇਸ ਨਾਲ ਮਜ਼ਬੂਤੀ ਨਾਲ ਨਿੱਖਰ ਜਾਵੇਗਾ। ਦੇਸ਼ ਲਈ ਖੇਡਣਾ ਸਾਰਿਆਂ ਲਈ ਮਾਣ ਦੀ ਗੱਲ ਹੈ ਅਤੇ ਗਲਤੀਆਂ ਕਰਨ 'ਤੇ ਸਭ ਤੋਂ ਵੱਧ ਨਿਰਾਸ਼ਾ ਖਿਡਾਰੀ ਨੂੰ ਹੀ ਹੁੰਦੀ ਹੈ। ਬਾਹਰ ਤੋਂ ਇਹ ਗਲਤੀ ਦਿਸਦੀ ਹੈ ਪਰ ਮੈਦਾਨ ਦੇ ਅੰਦਰ ਜੋ ਖਿਡਾਰੀ ਇਸ ਨੂੰ ਕਰਦਾ ਹੈ, ਉਸ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਪੰਤ ਦੇ ਕੋਲ ਹੁਨਰ ਹੈ। ਪੰਤ ਹੀ ਨਹੀਂ ਹਾਰਦਿਕ ਨੇ ਵੀ ਖਰਾਬ ਸ਼ਾਟ ਖੇਡਿਆ। ਖੇਡ ਵਿਚ ਇਹ ਹੁੰਦਾ ਹੈ। ਤੁਸੀਂ ਗਲਤੀਆਂ ਕਰਦੇ ਹੋ ਅਤੇ ਕਈ ਵਾਰ ਗਲਤ ਫੈਸਲੇ ਲੈਂਦੇ ਹੋ। ਇਸ ਨੂੰ ਸਵੀਕਾਰ ਕਰਨਾ ਪੈਂਦਾ ਹੈ। ਕੋਹਲੀ ਨੇ ਰਵਿੰਦਰ ਜਡੇਜਾ ਦੀ ਸ਼ਲਾਘਾ ਕੀਤੀ ਜਿਸਨੇ ਫੀਲਡਿੰਗ ਵਿਚ ਫੁਰਤੀ ਦਿਖਾਉਣ ਤੋਂ ਬਾਅਦ ਸ਼ੇਰ ਦੀ ਤਰ੍ਹਾਂ ਬੱਲੇਬਾਜ਼ੀ ਕੀਤੀ। ਕੋਹਲੀ ਨੇ ਸੰਜੇ ਮਾਂਜਰੇਕਰ ਦੇ ਟੁਕੜਿਆਂ ਵਿਚ ਪ੍ਰਦਰਸ਼ਨ ਕਰਨ ਵਾਲੇ ਬਿਆਨ ਦੇ ਉਲਟ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਪਿਛਲੇ ਹਫਤੇ ਜੋ ਕੁਝ ਹੋਇਆ, ਉਸ ਤੋਂ ਬਾਅਦ ਜਡੇਜਾ ਨੂੰ ਕੁਝ ਕਹਿਣ ਦੀ ਜ਼ਰੂਰਤ ਸੀ। ਉਹ ਮੈਦਾਨ ਵਿਚ ਉੱਤਰ ਕੇ ਪ੍ਰਦਰਸ਼ਨ ਕਰਨ ਲਈ ਬੇਤਾਬ ਸੀ।
ਵਿਵਾਦਾਂ 'ਚ ਧੋਨੀ ਦਾ ਰਨ ਆਊਟ, ਅੰਪਾਇਰ ਦੀ ਇਸ ਗਲਤੀ ਕਾਰਨ ਹਾਰਿਆ ਭਾਰਤ
NEXT STORY