ਨਵੀਂ ਦਿੱਲੀ : ਇੰਗਲੈਂਡ ਦੇ ਸਟਾਰ ਬੱਲੇਬਾਜ਼ ਦਾ ਮੰਨਣਾ ਹੈ ਕਿ ਸਹੀ ਸਮੇਂ 'ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਵਰਗਾ ਕੁਝ ਨਹੀਂ ਹੁੰਦਾ ਅਤੇ ਵਿਰਾਟ ਕੋਹਲੀ ਨੇ ਜਦੋਂ ਮਨ ਚਾਹਿਆ ਤਦ ਸੈਂਕੜਾ ਲਾ ਕੇ ਇਹ ਸਾਬਤ ਕਰ ਦਿੱਤਾ ਹੈ। ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਸ ਵੱਲੋਂ ਪਿਛਲੇ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਟਲਰ ਨੇ ਕਿਹਾ, ''ਸਹੀ ਸਮੇਂ 'ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਸੋਚ ਮੇਰੇ ਦਿਮਾਗ 'ਚ ਨਹੀਂ ਆਉਂਦੀ। ਕਈ ਵਾਰ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਪਰ ਤੁਸੀਂ ਹਰ ਸਮੇਂ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ।''

ਬਟਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ 66ਵਾਂ ਸੈਂਕੜਾ ਲਾ ਚੁੱਕੇ ਕੋਹਲੀ ਦਾ ਉਦਾਹਰਣ ਦਿੰਦਿਆਂ ਕਿਹਾ, '' ਉਹ ਹਰ ਮੈਚ ਵਿਚ ਸੈਂਕੜਾ ਲਾ ਰਿਹਾ ਹੈ। ਉਹ ਨਹੀਂ ਸੋਚਦਾ ਕਿ ਛੱਡੋ ਮੈਂ ਕਿਸੇ ਹੋਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਾਂਗਾ। ਉਹ ਹਰ ਰੋਜ ਚੰਗਾ ਪ੍ਰਦਰਸ਼ਨ ਕਰਦਾ ਹੈ। ਮੈਂ ਵੀ ਉਸਦੀ ਮਾਨਸਿਕਤਾ ਅਪਨਾਉਣਾ ਚਾਹੁੰਦਾ ਹਾਂ। ਵਿਦੇਸ਼ੀ ਖਿਡਾਰੀ ਹੋਣਾ ਆਪਣੇ ਆਪ 'ਚ ਚੰਗਾ ਤਜ਼ਰਬਾ ਹੈ। ਤੁਸੀਂ 4 ਵਿਚੋਂ ਇਕ ਹੋ, 11 ਵਿਚੋਂ ਇਕ ਨਹੀਂ।''
ਟੋਕੀਓ ਨੇ 'ਚੈਰੀ ਬਲਾਸਮ' ਦੇ ਆਕਾਰ ਦੀ ਓਲੰਪਿਕ ਮਸ਼ਾਲ ਦੀ ਕੀਤੀ ਘੁੰਡ ਚੁਕਾਈ
NEXT STORY