ਪੁਣੇ- ਪੈਟ ਕਮਿੰਸ ਨੇ ਹਮਲਾਵਰ ਬੱਲੇਬਾਜ਼ੀ ਦਾ ਅਨੌਖਾ ਨਜ਼ਾਰਾ ਪੇਸ਼ ਕਰ ਕੇ 15 ਗੇਂਦਾਂ 'ਤੇ ਅਜੇਤੂ 56 ਦੌੜਾਂ ਦੀ ਰਿਕਾਰਡ ਪਾਰੀ ਖੇਡੀ, ਜਿਸ ਦੇ ਨਾਲ ਕੋਲਕਾਤਾ ਨਾਈਟ ਰਾਇਡਰਸ (ਕੇ. ਕੇ. ਆਰ.) ਨੇ ਮੁੰਬਈ ਇੰਡੀਅਨਜ਼ ਨੂੰ 4 ਓਵਰ ਬਾਕੀ ਰਹਿੰਦੇ 5 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਚੋਟੀ ਦਾ ਸਥਾਨ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਕੇ. ਕੇ. ਆਰ. ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਨਿਯਮਿਤ ਅੰਤਰਾਲ 'ਚ ਆਊਟ ਹੋਣ ਕਾਰਨ ਸੰਘਰਸ਼ ਕਰ ਰਿਹਾ ਸੀ ਪਰ ਕਮਿੰਸ ਨੇ ਆਉਂਦੇ ਹੀ ਸਾਰੇ ਸਮੀਕਰਣ ਬਦਲ ਦਿੱਤੇ। ਉਨ੍ਹਾਂ ਨੇ ਆਪਣੀ ਪਾਰੀ 'ਚ 4 ਚੌਕੇ ਤੇ 6 ਛੱਕੇ ਲਾਏ ਅਤੇ ਸਿਰਫ 14 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕਰ ਕੇ ਆਈ. ਪੀ. ਐੱਲ. ਵਿਚ ਲੋਕੇਸ਼ ਰਾਹੁਲ ਦੇ ਪਿਛਲੇ ਰਿਕਾਰਡ ਦਾ ਮੁਕਾਬਲਾ ਕੀਤਾ। ਉਨ੍ਹਾਂ ਨੇ ਡੇਨੀਅਲ ਸੈਮਸ ਦੇ ਇਕ ਓਵਰ 'ਚ 35 ਦੌੜਾਂ ਬਣਾਈਆਂ, ਜੋ ਆਈ. ਪੀ. ਐੱਲ. ਦਾ ਤੀਜਾ ਸਭ ਤੋਂ ਮਹਿੰਗਾ ਓਵਰ ਹੈ।
ਕਮਿੰਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਵੈਂਕਟੇਸ਼ ਅਈਅਰ ਨੇ ਅਰਧ ਸੈਂਕੜਾ ਜਮਾਇਆ, ਜਿਸ ਨਾਲ ਕੇ. ਕੇ. ਆਰ. ਨੇ 162 ਦੌੜਾਂ ਦਾ ਟੀਚਾ 16 ਓਵਰਾਂ ਵਿਚ 5 ਵਿਕਟਾਂ ਗਵਾ ਕੇ ਹਾਸਲ ਕੀਤਾ। ਕੇ. ਕੇ. ਆਰ. ਦੀ ਇਹ 4 ਮੈਚਾਂ ਵਿਚ ਤੀਜੀ ਜਿੱਤ ਹੈ। ਮੁੰਬਈ ਨੇ ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਖਰਾਬ ਸ਼ੁਰੂਆਤ ਤੋਂ ਉੱਭਰ ਕੇ 4 ਵਿਕਟਾਂ 'ਤੇ 161 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਉਸ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
ਪਲੇਇੰਗ ਇਲੈਵਨ-
ਮੁੰਬਈ ਇੰਡੀਅਨਜ਼ :- ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਡਿਵਾਲਡ ਬ੍ਰੇਵਿਸ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਬੇਸਿਲ ਥੰਪੀ
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਕੋਲਕਾਤਾ ਨਾਈਟ ਰਾਈਡਰਜ਼ :- ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਨਿਤੀਸ਼ ਰਾਣਾ, ਆਂਦਰੇ ਰਸੇਲ, ਸੁਨੀਲ ਨਾਰਾਇਣ, ਪੈਟ ਕਮਿੰਸ, ਉਮੇਸ਼ ਯਾਦਵ, ਰਸਿਖ ਸਲਾਮ, ਵਰੁਣ ਚੱਕਰਵਰਤੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੇ 4 ਮੁੱਕੇਬਾਜ਼ ਥਾਈਲੈਂਡ ਓਪਨ ਦੇ ਫਾਈਨਲ 'ਚ ਪੁੱਜੇ
NEXT STORY