ਸਪੋਰਸਟਸ ਡੈਸਕ— ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਨੁਵਾਨ ਕੁਲਸੇਕਰਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 2003 'ਚ ਸ਼੍ਰੀਲੰਕਾ ਲਈ ਆਪਣਾ ਪਹਿਲਾ ਵਨ-ਡੇ ਮੈਚ ਖੇਡਿਆ ਸੀ। 2005 'ਚ ਉਨ੍ਹਾਂ ਨੇ ਟੈਸਟ ਡੈਬਿਊ ਕੀਤਾ ਪਰ ਟੈਸਟ ਕ੍ਰਿਕਟ 'ਚ ਕੁਝ ਖਾਸ ਨਹੀਂ ਕਰ ਸਕੇ। ਉਨ੍ਹਾਂ ਨੇ 2017 'ਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਟੀਮ ਤੋਂ ਬਾਹਰ ਚੱਲ ਰਹੇ ਸਨ।
ਨੁਵਾਨ ਕੁਲਸੇਕਰਾ ਨੇ ਸ਼੍ਰੀਲੰਕਾ ਲਈ 21 ਟੈਸਟ, 184 ਵਨ-ਡੇ ਤੇ 58 ਟੀ-20 ਮੈਚ ਖੇਡੇ ਹਨ। ਟੈਸਟ ਕ੍ਰਿਕਟ 'ਚ ਉਨ੍ਹਾਂ ਦੇ ਨਾ 48 ਵਿਕਟ ਦਰਜ ਹਨ ਉਥੇ ਹੀ ਵਨ-ਡੇ 'ਚ 199 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ। ਇਸ ਦੌਰਾਨ ਉਨ੍ਹਾਂ ਦੀ ਇਕਾਨਮੀ 4.9 ਦੀ ਰਹੀ ਹੈ।
ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਕੁਲਸੇਕਰਾ ਨੇ 58 ਮੈਚਾਂ 'ਚ 66 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਇਨਾਂ ਮੈਚਾਂ 'ਚ ਸਿਰਫ 7.46 ਦੀ ਇਕਾਨਮੀ ਨਾਲ ਦੌੜਾਂ ਖਰਚ ਕੀਤੀਆਂ ਹਨ। ਬੱਲੇਬਾਜ਼ੀ 'ਚ ਵੀ ਅੰਤਰਰਾਸ਼ਟਰੀ ਕ੍ਰਿਕਟ 'ਚ ਉਨ੍ਹਾਂ ਦੇ ਨਾਮ 1933 ਦੌੜਾਂ ਹਨ। ਨੁਵਾਨ ਕੁਲਸੇਕਰਾ ਵਿਸ਼ਵ ਜੇਤੂ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਸ਼੍ਰੀਲੰਕਾ ਨੇ ਲਗਾਤਾਰ ਫਾਈਨਲ 'ਚ ਮਿਲ ਰਹੀ ਹਾਰ ਦੇ ਸਿਲਸਿਲੇ ਨੂੰ ਤੋੜਦੇ ਹੋਏ ਟੀ-20 ਵਰਲਡ ਕੱਪ 2014 ਨੂੰ ਆਪਣੇ ਨਾਮ ਕੀਤਾ ਸੀ। ਉੱਥੇ ਫਾਈਨਲ 'ਚ ਉਨ੍ਹਾਂ ਨੇ ਭਾਰਤ ਨੂੰ ਹਰਾਇਆ ਸੀ।
ਉਸ ਟੂਰਨਾਮੈਂਟ ਦੇ 6 ਮੈਚਾਂ 'ਚ ਉਨ੍ਹਾਂ ਨੂੰ 8 ਵਿਕਟਾਂ ਮਿਲੀਆਂ ਸਨ। ਉਨ੍ਹਾਂ ਨੇ ਇਸ ਦੌਰਾਨ ਸਭ ਤੋਂ ਜ਼ਿਆਦਾ ਤਿੰਨ ਮੇਡਨ ਓਵਰ ਵੀ ਸੁੱਟੇ ਸਨ। ਫਾਈਨਲ ਮੁਕਾਬਲੇ 'ਚ ਉਨ੍ਹਾਂ ਨੇ ਭਾਰਤ ਦੇ ਖਿਲਾਫ 4 ਓਵਰ 'ਚ 29 ਦੌੜਾਂ ਦੇ ਕੇ ਇਕ ਵਿਕਟ ਲਈ ਸਨ।
ਸ਼੍ਰੀਲੰਕਾ ਦੀ ਗਰਮੀ ਨੂੰ ਦੇਖ ਬੰਗਲਾਦੇਸ਼ ਨੇ ਵਾਧੂ ਗੇਂਦਬਾਜ਼ ਟੀਮ 'ਚ ਕੀਤਾ ਸ਼ਾਮਲ
NEXT STORY