ਨਵੀਂ ਦਿੱਲੀ (ਭਾਸ਼ਾ)- ਕੁਲਦੀਪ ਯਾਦਵ ਨੂੰ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੀ ਅੰਤਿਮ ਇਲੈਵਨ ’ਚ ਜਗ੍ਹਾ ਨਾ ਮਿਲਣ ਤੋਂ ਹੈਰਾਨ ਸਾਬਕਾ ਚੌਟੀ ਦੇ ਸਪਿਨਰ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਕੀ ਇਹ ਵਧੀਆ ਰਹੇਗਾ ਜੇਕਰ ਖੱਬੇ ਹੱਥ ਦਾ ਕਲਾਈ ਦਾ ਇਹ ਸਪਿਨਰ ‘ਮੈਚ ਦਾ ਸਰਵਸ਼੍ਰੇਸ਼ਠ ਖਿਡਾਰੀ ਪੁਰਸਕਾਰ’ ਨਾ ਜਿੱਤੇ ਜਾਂ 5 ਵਿਕਟਾਂ ਨਾ ਲਵੇ। 22 ਮਹੀਨਿਆਂ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰਦੇ ਹੋਏ ਕੁਲਦੀਪ ਨੇ ਚਟਗਾਂਵ ਵਿੱਚ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਵਿੱਚ 8 ਵਿਕਟਾਂ ਲਈਆਂ, ਜਿਸ ਵਿੱਚ ਪਹਿਲੀ ਪਾਰੀ ਵਿੱਚ 40 ਦੌੜਾਂ ਦੇ ਕੇ 5 ਵਿਕਟਾਂ ਸ਼ਾਮਲ ਹਨ।
ਹਰਭਜਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਤੋਂ ਕੁਲਦੀਪ ਨੂੰ 5 ਵਿਕਟਾਂ ਲੈਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਕੀ ਪਤਾ ਇਸ ਨਾਲ ਉਸ ਨੂੰ ਲਗਾਤਾਰ 2 ਟੈਸਟ ਮੈਚ ਖੇਡਣ ਦਾ ਮੌਕਾ ਮਿਲ ਜਾਵੇ। ਉਨ੍ਹਾਂ ਕਿਹਾ ਕਿ ਚਟਗਾਂਵ ਟੈਸਟ ਤੋਂ ਪਹਿਲਾਂ ਪਿਛਲੀ ਵਾਰ ਉਸ ਨੇ ਆਸਟ੍ਰੇਲੀਆ ਖਿਲਾਫ ਸਿਡਨੀ ’ਚ (99 ਦੌੜਾਂ ’ਤੇ 5 ਵਿਕਟਾਂ) ਅਲੱਗ ਹਾਲਾਤ ’ਚ 5 ਵਿਕਟਾਂ ਲਈਆਂ ਸਨ। ਉਸ ਨੂੰ ਵਿਦੇਸ਼ੀ ਹਾਲਾਤ ’ਚ ਭਾਰਤ ਦਾ ਨੰਬਰ-1 ਸਪਿਨਰ ਹੋਣਾ ਚਾਹੀਦਾ ਸੀ ਪਰ ਉਸ ਨੂੰ ਟੈਸਟ ਖੇਡਣ ਲਈ 2 ਸਾਲ ਤੋਂ ਵੱਧ ਸਮੇਂ ਦਾ ਇੰਤਜ਼ਾਰ ਕਰਨਾ ਪਿਆ। ਹੁਣ ਉਸ ਨੂੰ ਲਗਭਗ 2 ਸਾਲ ਬਾਅਦ ਮੁੜ ਟੈਸਟ ਖੇਡਣ ਦਾ ਮੌਕਾ ਮਿਲਿਆ ਅਤੇ ਉਸ ਨੂੰ ਫਿਰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ। ਇਸ ਦੇ ਪਿੱਛੇ ਦਾ ਤਰਕ ਜਾਣਨ ਵਿਚ ਖ਼ੁਸ਼ੀ ਹੋਵੇਗੀ। ਹਰਭਜਨ ਨੇ ਕਿਹਾ ਕਿ ਉਹ ਸਹਿਮਤ ਹਨ ਕਿ ਬੰਗਲਾਦੇਸ਼ ਦੀ ਟੀਮ ਟੈਸਟ ਫਾਰਮੈਟ ’ਚ ਕਾਫੀ ਮਜ਼ਬੂਤ ਨਹੀਂ ਹੈ ਪਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਬਾਹਰ ਕਰਨ ਨਾਲ ਨੌਜਵਾਨ ਖਿਡਾਰੀਆਂ ’ਚ ਗਲਤ ਸੰਦੇਸ਼ ਜਾਵੇਗਾ।
IPL Auction 2022 FlashBack: ਪਹਿਲੀ ਵਾਰ ਹੋਈਆਂ ਸਨ ਇਹ 5 ਚੀਜ਼ਾਂ, ਕੀ ਤੁਹਾਨੂੰ ਯਾਦ ਹਨ
NEXT STORY