ਲਖਨਊ- ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੂੰ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਕੁਲਦੀਪ ਨੇ ਇਸ ਸਾਲ ਜੁਲਾਈ ਵਿਚ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਸਦੇ ਕੋਲ ਰਣਜੀ ਟਰਾਫੀ ਵਿਚ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਵਿਚ ਵਾਪਸੀ ਦੇ ਲਈ ਦਾਅਵਾ ਕਰਨ ਦਾ ਮੌਕਾ ਹੋਵੇਗਾ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਟੀਮ ਵਿਚ 24 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਭੁਵਨੇਸ਼ਵਰ ਕੁਮਾਰ ਤੇ ਸੌਰਭ ਕੁਮਾਰ ਨੂੰ ਉਪਲੱਬਧ ਹੋਣ 'ਤੇ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ।
ਟੀਮ ਇਸ ਪ੍ਰਕਾਰ ਹੈ-
ਕੁਲਦੀਪ ਯਾਦਵ (ਕਪਤਾਨ), ਕਰਨ ਸ਼ਰਮਾ ਉਪ ਕਪਤਾਨ, ਮਾਧਵ ਕੌਸ਼ਿਕ, ਅਲਮਾਸ ਸ਼ੌਕਤ, ਸਮਰਥ ਸਿੰਘ, ਹਰਦੀਪ ਸਿੰਘ, ਰਿੰਕੂ ਸਿੰਘ, ਪ੍ਰਿਅਮ ਗਰਗ, ਅਕਸ਼ਦੀਪ ਨਾਥ, ਸਮੀਰ ਚੌਧਰੀ, ਕ੍ਰਿਤਗਿਆ ਸਿੰਘ, ਅਰੁਣ ਜੁਆਲ, ਧਰੁਵ ਸਿੰਘ ਜੁਰੈਲ, ਸ਼ਿਵਮ ਮਾਵੀ, ਅੰਕਿਤ ਰਾਜਪੂਤ, ਯਸ਼ ਦਿਆਲ, ਕੁਣਾਲ ਯਾਦਵ, ਪ੍ਰਿੰਸ ਯਾਦਵ, ਰਿਸ਼ਭ ਬੰਸਲ, ਸਾਨੂ ਸੈਣੀ, ਜਸਮੇਰ, ਜੀਸ਼ਾਨ ਅੰਸਾਰੀ, ਸ਼ਿਵਮ ਸ਼ਰਮਾ ਅਤੇ ਪਾਰਥ ਮਿਸ਼ਰਾ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੋਕੋਵਿਚ ਆਸਟਰੇਲੀਆ ’ਚ ATP ਕੱਪ ਤੋਂ ਹਟਿਆ
NEXT STORY