ਗਾਲੇ— ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਸਪੱਸ਼ਟ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ 'ਚ ਹੋਏ ਕੋਚ-ਕਪਤਾਨ ਵਿਵਾਦ ਨੂੰ ਪਿੱਛੇ ਛੱਡ ਦਿੱਤਾ ਹੈ। ਉਸ ਨੇ ਕਿਹਾ ਕਿ ਨਵੇਂ ਕੋਚ ਰਵੀ ਸ਼ਾਸਤਰੀ ਦਾ ਪੂਰੀ ਟੀਮ 'ਤੇ ਸਕਾਰਾਤਮਕ ਪ੍ਰਭਾਵ ਪਏਗਾ। ਹਾਲ ਦੇ ਦਿਨਾਂ 'ਚ ਭਾਰਤ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਅਸਵਿਨ ਨੇ ਟੀਮ ਦੇ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਕਿਹਾ ਕਿ ਅਸੀਂ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕੋਚ ਅਨਿਲ ਕੁੰਬਲੇ ਦੀ ਰਾਏ ਦੇ ਮਤਭੇਦਾਂ ਨਾਲ ਅੱਗੇ ਵੱਧ ਗਏ ਹਾਂ। ਉਸ ਨੇ ਕਿਹਾ ਕਿ ਫੈਸਲਾ ਹੋ ਗਿਆ ਹੈ ਅਤੇ ਇਹ ਨਿਸ਼ਚਿਤ ਰੂਪ ਨਾਲ ਅਜਿਹੀ ਚੀਜ਼ ਹੈ, ਜਿਸ 'ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ।
ਉਸ ਨੇ ਕਿਹਾ ਕਿ ਰਵੀ ਸ਼ਾਸਤਰੀ ਸ਼ਾਨਦਾਰ ਵਿਅਕਤੀ ਹੈ, ਜਿਸ ਨੂੰ ਡ੍ਰੈਸਿੰਗ ਰੂਮ 'ਚ ਦੇਖਣਾ ਚੰਗਾ ਹੋਵੇਗਾ। ਉਸ ਨੇ ਕਿਹਾ ਕਿ ਇੱਥੇ ਤੱਕ ਕਿ ਜਦੋਂ ਉਹ ਪਿਛਲੀ ਵਾਰ ਟੀਮ ਦੇ ਨਾਲ ਇੱਥੇ ਸੀ ਤਾਂ ਅਸੀਂ ਗਾਲੇ 'ਚ ਉਸ ਟੈਸਟ 'ਚ ਹਾਰ ਗਏ ਸੀ ਅਤੇ ਉਨ੍ਹਾਂ ਨੇ ਸਾਨੂੰ ਸਾਡੇ ਕਰੀਅਰ ਦੀ ਉਸ ਨਿਰਾਸ਼ਾਂ ਤੋਂ ਬਾਹਰ ਕੱਢਿਆ ਸੀ। ਸ਼ਾਸਤਰੀ ਉਹ ਵਿਅਕਤੀ ਹੈ, ਜਿਸ ਦਾ ਡ੍ਰੈਸਿੰਗ ਰੂਮ 'ਚ ਸਕਾਰਾਤਮਕ ਪ੍ਰਭਾਵ ਪਏਗਾ। ਅਸੀਂ ਇਕ ਸਾਥ ਕੰਮ ਕਰਨ ਵੱਲ ਵੱਧ ਰਹੇ ਹਾਂ ਅਤੇ ਕੁੱਝ ਸ਼ਾਨਦਾਰ ਪ੍ਰਦਰਸ਼ਨ ਹਾਸਲ ਕਰ ਰਹੇ ਹਾਂ।
ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਲਈ ਜ਼ਿਆਦਾ ਮੌਕਾ ਮਿਲਣਾ ਚਾਹੀਦਾ ਹੈ : ਕੋਂਸਟੇਨਟਾਈਨ
NEXT STORY