ਸਪੋਰਟਸ ਡੈਸਕ- ਪੰਜਾਬ ਕਿੰਗਜ਼ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਪੀਬੀਕੇਐੱਸ ਦੀ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਮੇਗਾ ਨਿਲਾਮੀ ਤੋਂ ਪਹਿਲਾਂ ਕੇ. ਐੱਲ. ਰਾਹੁਲ ਨੂੰ ਟੀਮ 'ਚ ਬਰਕਰਾਰ ਰੱਖਣ ਦੀ ਯੋਜਨਾ ਸੀ, ਪਰ ਖ਼ੁਦ ਨੂੰ ਇਕ ਨਵੀਂ ਟੀਮ ਲਈ ਖੇਡਣ ਦੇ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕੀਤਾ ਗਿਆ ਹੈ। ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ ਕਿ ਕੇ. ਐੱਲ. ਰਾਹੁਲ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੀ ਟੀਮ ਉਨ੍ਹਾਂ ਨੂੰ ਰਿਟੇਨ ਕਰੇ ਤੇ ਮੰਗਲਵਾਰ 30 ਨਵੰਬਰ ਨੂੰ ਰਿਟੇਂਸ਼ਨ ਦੇ ਐਲਾਨ ਦੇ ਬਾਅਦ ਇਸ ਦੀ ਪੁਸ਼ਟੀ ਹੋ ਗਈ।
ਇਹ ਵੀ ਪੜ੍ਹੋ : ਵਿਰਾਟ-ਧੋਨੀ ਨੂੰ ਪਿੱਛੇ ਛੱਡ ਰੋਹਿਤ ਤੇ ਜਡੇਜਾ ਨੇ ਮਾਰੀ ਬਾਜ਼ੀ, ਕੀਤੇ ਗਏ ਸਭ ਤੋਂ ਮਹਿੰਗੇ ਰਿਟੇਨ ਖਿਡਾਰੀ
ਕੇ. ਐੱਲ. ਰਾਹੁਲ ਨੇ 2018 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਛੱਡਣ ਦੇ ਬਾਅਦ ਪੰਜਾਬ ਟੀਮ 'ਚ ਸ਼ਾਮਲ ਹੋਏ ਸਨ। ਬੱਲੇ ਦੇ ਨਾਲ ਦੋ ਸ਼ਾਨਦਾਰ ਸੀਜ਼ਨ ਦੇ ਬਾਅਦ ਰਾਹੁਲ ਦੀ 2020 'ਚ ਚੋਣ ਕਪਤਾਨ ਦੇ ਰੂਪ 'ਚ ਹੋਈ। ਹਾਲਾਂਕਿ ਉਹ ਆਪਣੀ ਟੀਮ ਦੀ ਕਿਸਮਤ ਬਦਲਣ 'ਚ ਅਸਫਲ ਰਹੇ ਤੇ ਪੰਜਾਬ ਦੋਵੇਂ ਸੀਜ਼ਨ 'ਚ ਪਲੇਆਫ਼ 'ਚ ਜਗ੍ਹਾ ਨਹੀਂ ਬਣਾ ਸਕਿਆ। ਕੁੰਬਲੇ ਨੇ ਕਿਹਾ ਕਿ ਰਾਹੁਲ ਨੂੰ ਲੈ ਕੇ ਪੀਬੀਕੇਐੱਸ ਦੀਆਂ ਵੱਡੀਆਂ ਯੋਜਨਾਵਾਂ ਸਨ ਤੇ ਇਸ ਲਈ ਉਨ੍ਹਾਂ ਨੂੰ ਫ੍ਰੈਂਚਾਈਜ਼ੀ ਦਾ ਕਪਤਾਨ ਬਣਾਇਆ ਗਿਆ।
ਇਹ ਵੀ ਪੜ੍ਹੋ : ਰਹਾਨੇ ਨੂੰ ਇਕ ਵਧੀਆ ਪਾਰੀ ਦੀ ਲੋੜ, ਅਈਅਰ 'ਤੇ ਫੈਸਲਾ ਲੈਣਾ ਜਲਦਬਾਜ਼ੀ ਹੋਵੇਗਾ : ਦ੍ਰਾਵਿੜ
ਕੁੰਬਲੇ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ 'ਚ ਕਿਹਾ ਕਿ ਅਸੀਂ ਉਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਸੀ। ਇਹੋ ਕਾਰਨ ਹੈ ਕਿ ਅਸੀਂ ਉਨ੍ਹਾਂ ਨੂੰ ਦੋ ਸਾਲ ਪਹਿਲਾਂ ਕਪਤਾਨ ਦੇ ਤੌਰ 'ਤੇ ਚੁਣਿਆ ਸੀ। ਇਸ ਲਈ ਉਹ ਟੀਮ ਦੇ ਪ੍ਰਮੁੱਖ ਹੋ ਸਕਦੇ ਸਨ। ਪਰ ਉਨ੍ਹਾਂ ਨੇ ਨੀਲਾਮੀ 'ਚ ਜਾਣ ਦਾ ਫ਼ੈਸਲਾ ਕੀਤਾ, ਅਸੀਂ ਉਸ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਇਹ ਖਿਡਾਰੀਆਂ ਦਾ ਖ਼ਾਸ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ ਮਯੰਕ ਅਗਰਵਾਲ ਨੂੰ 14 ਕਰੋੜ ਤੇ ਯੁਵਾ ਤੇਜ਼ ਗੇਂਦਬਾਜ਼ ਅਰਸ਼ਦੀਪ ਨੂੰ 4 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਨੂੰ ਹਰਾ ਕੇ ਜਰਮਨੀ 14 ਸਾਲਾਂ ’ਚ ਪਹਿਲੀ ਵਾਰ ਡੈਵਿਸ ਕੱਪ ਸੈਮੀਫਾਈਨਲ ’ਚ ਪੁੱਜਾ
NEXT STORY