ਲੰਡਨ- 2 ਵਾਰ ਦੀ ਚੈਂਪੀਅਨ ਪੇਤਰਾ ਕਵਿਤੋਵਾ ਨੇ ਅੱਜ ਇਥੇ ਅਮਰੀਕਾ ਦੀ ਏਮਾ ਨਵਾਰੋ ਖਿਲਾਫ ਹਾਰ ਨਾਲ ਆਪਣੇ ਮਨਪਸੰਦ ਗ੍ਰੈਂਡਸਲੈਮ ਟੂਰਨਾਮੈਂਟ ਵਿੰਬਲਡਨ ਨੂੰ ਅਲਵਿਦਾ ਕਿਹਾ। ਚੈੱਕ ਗਣਰਾਜ ਦੀ 35 ਸਾਲ ਦੀ ਕਵਿਤੋਵਾ ਨੂੰ 10ਵਾਂ ਦਰਜਾ ਪ੍ਰਾਪਤ ਨਵਾਰੋ ਖਿਲਾਫ ਸਿੱਧੇ ਸੈੱਟ ’ਚ 3-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਲ 2011 ਅਤੇ 2014 ਵਿਚ ਇਹ ਖਿਤਾਬ ਜਿੱਤਣ ਵਾਲੀ ਕਵਿਤੋਵਾ ਨੇ ਸਤੰਬਰ ’ਚ ਹੋਣ ਵਾਲੇ ਅਮਰੀਕੀ ਓਪਨ ਤੋਂ ਬਾਅਦ ਡਬਲਯੂ. ਟੀ. ਏ. ਟੂਰ ਨੂੰ ਅਲਵਿਦਾ ਕਹਿਣ ਦੀ ਯੋਜਨਾ ਬਣਾਈ ਹੈ।
ਭਾਵੁਕ ਕਵਿਤੋਵਾ ਨੇ ਮੈਚ ਤੋਂ ਬਾਅਦ ਕੋਰਡ ’ਤੇ ਦਿੱਤੀ ਗਈ ਇੰਟਰਵਿਊ ’ਚ ਕਿਹਾ ਕਿ ਇਸ ਜਗ੍ਹਾ ਨੇ ਮੇਰੇ ਲਈ ਸਭ ਤੋਂ ਚੰਗੀਆਂ ਯਾਦਾਂ ਇਕੱਠੀਆਂ ਕੀਤੀਆਂ ਹੋਈਆਂ ਹਨ। ਮੈਂ ਕਦੇ ਵਿੰਬਰਲਡਨ ਜਿੱਤਣ ਦਾ ਸੁਪਨਾ ਨਹੀਂ ਦੇਖਿਆ ਸੀ ਅਤੇ ਇਸ ਨੂੰ 2 ਵਾਰ ਜਿੱਤਿਆ, ਇਹ ਬੇਹੱਦ ਖਾਸ ਹੈ। ਮੈਨੂੰ ਵਿੰਬਲਡਨ ਦੀ ਕਮੀ ਰੜਕੇਗੀ। ਮੈਨੂੰ ਆਪਣੇ ਪ੍ਰਸ਼ੰਸਕਾਂ ਦੀ ਕਮੀ ਮਹਿਸੂਸ ਹੋਵੇਗੀ ਪਰ ਮੈਂ ਜੀਵਨ ਦੇ ਅਗਲੇ ਚੈਪਟਰ ਲਈ ਤਿਆਰ ਹਾਂ।
Happy Birthday : 45 ਸਾਲ ਦੇ ਹੋਏ ਹਰਭਜਨ ਸਿੰਘ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਸਫ਼ਰ ਬਾਰੇ
NEXT STORY