ਸਪੋਰਟਸ ਡੈਸਕ- ਆਸਟ੍ਰੇਲੀਆਈ ਖਿਡਾਰੀਆਂ 'ਤੇ ਸਮੇਂ-ਸਮੇਂ 'ਤੇ ਬੜਬੋਲੇ ਹੋਣ ਅਤੇ ਮਹਾਨ ਖਿਡਾਰੀਆਂ ਦਾ ਸਨਮਾਨ ਨਾ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਆਸਟਰੇਲੀਅਨ ਕ੍ਰਿਕਟਰ ਮਾਰਨਸ ਲਾਬੂਛੇਨ ਵੀ ਅਜਿਹੇ ਹੀ ਮਾਮਲੇ ਵਿੱਚ ਘਿਰ ਗਏ ਹਨ। ਦਰਅਸਲ, ਸਚਿਨ ਤੇਂਦੁਲਕਰ ਨੇ ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਾਬੁਛੇਨ ਸਾਬਕਾ ਭਾਰਤੀ ਧਾਕੜ ਸਚਿਨ ਤੇਂਦੁਲਕਰ ਨੂੰ ਸਿਰਫ ਸਚਿਨ ਦੇ ਨਾਂ ਨਾਲ ਸੰਬੋਧਿਤ ਕਰਨ ਲਈ ਲੈਬੂਚੇਨ ਵਿਵਾਦਾਂ ਵਿੱਚ ਆ ਗਏ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ: 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਫਾਈਨਲ 'ਚ ਪੁੱਜੇ ਸ਼੍ਰੀਹਰੀ ਨਟਰਾਜ
ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਲਾਬੂਛੇਨ ਨੂੰ ਸਚਿਨ ਨੂੰ ਢੁਕਵੀਂ ਇੱਜ਼ਤ ਦੇਣੀ ਚਾਹੀਦੀ ਸੀ ਅਤੇ ਸਚਿਨ ਸਰ ਲਿਖਣਾ ਚਾਹੀਦਾ ਸੀ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਵਿੰਡੀਜ਼ ਦੇ ਮਹਾਨ ਖਿਡਾਰੀ ਬ੍ਰਾਇਨ ਲਾਰਾ ਦੀ ਉਦਾਹਰਣ ਵੀ ਦਿੱਤੀ, ਜਿਸ ਨੇ ਵਿੰਡੀਜ਼ ਦੇ ਆਲਰਾਊਂਡਰ ਗੈਰੀ ਸੋਬਰਸ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸਰ ਦੇ ਨਾਂ ਨਾਲ ਸੰਬੋਧਿਤ ਕੀਤਾ ਸੀ। ਪ੍ਰਸ਼ੰਸਕਾਂ ਨੇ ਲਿਖਿਆ - ਜਦੋਂ ਬ੍ਰਾਇਨ ਲਾਰਾ ਵਰਗੇ ਖਿਡਾਰੀ ਮਹਾਨ ਖਿਡਾਰੀਆਂ ਦਾ ਇੰਨਾ ਸਨਮਾਨ ਕਰਦੇ ਹਨ, ਤਾਂ ਲੈਬੂਛੇਨ, ਤੁਸੀਂ ਜੋ ਕ੍ਰਿਕਟ ਜਗਤ ਵਿੱਚ ਨਵੇਂ ਹੋ, ਨੂੰ ਵੀ ਉਸ ਤੋਂ ਕੁਝ ਸਿੱਖਣਾ ਚਾਹੀਦਾ ਹੈ।
ਦਰਅਸਲ, ਮਾਮਲਾ ਇਸ ਤਰ੍ਹਾਂ ਵਧਿਆ ਸੀ ਕਿ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਅਤੇ ਆਸਟ੍ਰੇਲੀਆਈ ਮਹਿਲਾਵਾਂ ਦੀ ਟੱਕਰ ਤੋਂ ਪਹਿਲਾਂ ਸਚਿਨ ਨੇ ਇੱਕ ਟਵੀਟ ਕੀਤਾ ਸੀ। ਇਸ 'ਚ ਉਨ੍ਹਾਂ ਨੇ ਲਿਖਿਆ- ਆਖ਼ਰੀ ਵਾਰ ਕ੍ਰਿਕਟ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ 1998 'ਚ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਕਟ ਨੂੰ ਵਾਪਸ ਦੇਖਣਾ ਸ਼ਾਨਦਾਰ ਹੈ। ਉਮੀਦ ਹੈ ਕਿ ਇਹ ਸਾਡੀ ਖੂਬਸੂਰਤ ਗੇਮ ਨੂੰ ਨਵੇਂ ਦਰਸ਼ਕਾਂ ਤੱਕ ਲੈ ਜਾਵੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਖਿਲਾਫ ਆਪਣੀ ਮੁਹਿੰਮ ਲਈ ਸ਼ੁੱਭਕਾਮਨਾਵਾਂ।
ਟਵੀਟ ਦਾ ਜਵਾਬ ਦਿੰਦੇ ਹੋਏ ਲਾਬੂਛੇਨ ਨੇ ਲਿਖਿਆ- ਸਚਿਨ ਸਹਿਮਤ ਹਾ। ਇਹ ਆਸਟ੍ਰੇਲੀਆ ਬਨਾਮ ਭਾਰਤ ਵਿਚਾਲੇ ਸ਼ਾਨਦਾਰ ਸ਼ੁਰੂਆਤੀ ਮੈਚ ਹੋਵੇਗਾ। ਪ੍ਰਸ਼ੰਸਕਾਂ ਨੇ ਮਹਿਸੂਸ ਕੀਤਾ ਕਿ ਤੇਂਦੁਲਕਰ ਨੂੰ ਸਿਰਫ਼ 'ਸਚਿਨ' ਕਹਿ ਕੇ ਸੰਬੋਧਿਤ ਕਰਨ ਨਾਲ ਭਾਰਤੀ ਬੱਲੇਬਾਜ਼ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਸੀ। ਪ੍ਰਸ਼ੰਸਕਾਂ ਨੇ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ : WI vs IND, 1st T20I : ਭਾਰਤ ਨੇ ਵੈਸਟਇੰਡੀਜ਼ ਨੂੰ 68 ਦੌੜਾਂ ਨਾਲ ਹਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏੇ। ਕੁਮੈਂਟ ਕਰਕੇ ਦਿਓ ਜਵਾਬ।
Summer McIntosh ਨੇ ਰਾਸ਼ਟਰਮੰਡਲ ਖੇਡਾਂ 'ਚ 400 ਮੀਟਰ ਨਿੱਜੀ ਮੇਲਡੇ ਦਾ ਸੋਨ ਤਮਗ਼ਾ ਜਿੱਤਿਆ
NEXT STORY