ਮੈਲਬੋਰਨ (ਭਾਸ਼ਾ)- ਕ੍ਰਿਕੇਟ ਆਸਟ੍ਰੇਲੀਆ (ਸੀਏ) ਨੇ ਵੀਰਵਾਰ ਨੂੰ ਲਾਕਲਨ ਹੈਂਡਰਸਨ ਨੂੰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਹੈਂਡਰਸਨ ਅੰਤਰਿਮ ਚੇਅਰਮੈਨ ਰਿਚਰਡ ਫਰੂਡੇਨਸਟਾਈਨ ਦੀ ਥਾਂ ਲੈਣਗੇ। ਸਾਬਕਾ ਘਰੇਲੂ ਕ੍ਰਿਕਟਰ ਅਤੇ ਐਪਵਰਥ ਹੈਲਥਕੇਅਰ ਦੇ ਮੌਜੂਦਾ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੈਂਡਰਸਨ ਪਿਛਲੇ ਪੰਜ ਮਹੀਨਿਆਂ ਵਿਚ ਅਹੁਦਾ ਸੰਭਾਲਣ ਵਾਲੇ ਤੀਜੇ ਚੇਅਰਮੈਨ ਹੋਣਗੇ। ਪਿਛਲੇ ਸਾਲ ਅਕਤੂਬਰ ਵਿਚ ਅਰਲ ਐਡਿੰਗਜ਼ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਸੀ।
ਸੀ.ਏ. ਨੇ ਵੀਰਵਾਰ ਨੂੰ ਇਕ ਰਿਲੀਜ਼ ਵਿਚ ਕਿਹਾ, "ਤੁਰੰਤ ਆਪਣਾ ਕਾਰਜਕਾਲ ਸ਼ੁਰੂ ਕਰਨ ਵਾਲੇ ਡਾ. ਹੈਂਡਰਸਨ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕ੍ਰਿਕਟ ਲਈ ਇਕ ਮਜ਼ਬੂਤ, ਟਿਕਾਊ ਵਿੱਤੀ ਭਵਿੱਖ ਨੂੰ ਯਕੀਨੀ ਬਣਾਉਣਾ ਹੈ, ਖਾਸ ਤੌਰ 'ਤੇ ਲੜਕੀਆਂ ਅਤੇ ਔਰਤਾਂ ਵਿਚ ਭਾਗੀਦਾਰੀ ਨੂੰ ਵਧਾਉਣਾ, ਰਾਜ ਅਤੇ ਖੇਤਰੀ ਪ੍ਰਧਾਨਾਂ ਅਤੇ ਸਾਰੇ ਹਿੱਸੇਦਾਰਾਂ ਨਾਲ ਬਿਰਤਰ ਸਲਾਹ-ਮਸ਼ਵਰਾ ਅਤੇ ਖੇਡਾਂ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣਾ ਹੋਵੇਗਾ।'
ਹੈਂਡਰਸਨ 1980 ਦੇ ਦਹਾਕੇ ਵਿਚ ਪੱਛਮੀ ਆਸਟ੍ਰੇਲੀਆ ਲਈ ਉਮਰ ਵਰਗ ਦੇ ਕ੍ਰਿਕਟ ਵਿਚ ਖੇਡ ਚੁੱਕੇ ਹਨ। ਉਹ 2018 ਵਿਚ ਕ੍ਰਿਕਟ ਆਸਟਰੇਲੀਆ ਨਾਲ ਬੋਰਡ ਦੇ ਮੈਂਬਰ ਦੇ ਰੂਪ ਵਿਚ ਜੁੜੇ ਸਨ। ਆਸਟ੍ਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਅਤੇ ਮੁੱਖ ਕੋਚ ਜਸਟਿਨ ਲੈਂਗਰ ਦੇ ਹਟਣ ਤੋਂ ਬਾਅਦ ਉਹ ਅਹਿਮ ਸਮੇਂ 'ਤੇ ਚੋਟੀ ਦਾ ਅਹੁਦਾ ਸੰਭਾਲ ਰਹੇ ਹਨ।
ਡੈਬਿਊ ਮੈਚ 'ਚ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਣ ਵਾਲੇ 6ਵੇਂ ਭਾਰਤੀ ਖਿਡਾਰੀ ਬਣੇ ਰਵੀ ਬਿਸ਼ਨੋਈ
NEXT STORY