ਮੈਸਾਚੂਸੇਟਰਸ (ਅਮਰੀਕਾ)— ਭਾਰਤ ਦੇ ਅਨਿਰਬਾਨ ਲਾਹਿੜੀ ਨੇ ਵਿਰੋਧੀ ਹਾਲਾਤ ਤੋਂ ਉਭਰਦੇ ਹੋਏ ਆਖਰੀ ਪੰਜ ਹੋਲ ਵਿਚ 3 ਬਰਡੀਆਂ ਨਾਲ ਇੱਥੇ ਡੇਲ ਟੈਕਨੋਲਾਜੀਸ ਚੈਂਪੀਅਨਸ਼ਿਪ ਵਿਚ ਕਟ ਹਾਸਲ ਕੀਤੀ। ਬੀ. ਐੱਮ. ਡਬਲਯੂ. ਚੈਂਪੀਅਨਸ਼ਿਪ ਦੇ ਫੈੱਡਐਕਸ ਕੱਪ ਪਲੇਆਫ ਦੇ ਤੀਜੇ ਗੇੜ ਵਿਚ ਜਗ੍ਹਾ ਬਣਾਉਣ ਲਈ ਲਾਹਿੜੀ ਨੂੰ ਕਟ ਹਾਸਲ ਕਰਦੇ ਹੋਏ ਟਾਪ-41 ਵਿਚ ਜਗ੍ਹਾ ਬਣਾ ਲਈ ਸੀ ਤੇ ਇਹ ਭਾਰਤੀ ਗੋਲਫਰ ਸਾਂਝੇ ਤੌਰ 'ਤੇ 41ਵੇਂ ਸਥਾਨ 'ਤੇ ਰਿਹਾ। ਲਾਹਿੜੀ ਨੇ ਇਸ ਦੌਰ ਵਿਚ ਦੋ ਓਵਰ ਦੇ ਸਕੋਰ ਨਾਲ ਟੂਰਨਾਮੈਂਟ ਵਿਚ ਕੁਲ ਤਿੰਨ ਓਵਰ ਦਾ ਸਕੋਰ ਬਣਾਇਆ ਹੈ।
ਫੈਡਰਰ ਤੇ ਨਡਾਲ ਦਾ 'ਤੂਫਾਨ' ਜਾਰੀ
NEXT STORY