ਗੁਹਾਟੀ : ਸਟਾਰ ਭਾਰਤੀ ਸ਼ਟਲਰ ਲਕਸ਼ੈ ਸੇਨ ਦਾ ਟੀਚਾ ਏਸ਼ੀਆਈ ਖੇਡਾਂ ਵਿੱਚ ਪਹਿਲਾ ਤਗ਼ਮਾ ਜਿੱਤ ਕੇ ਵਿਸ਼ਵ ਰੈਂਕਿੰਗ ਵਿੱਚ ਸਿਖਰਲੇ ਪੰਜ ਵਿੱਚ ਸ਼ਾਮਲ ਹੋਣਾ ਹੈ ਪਰ ਉਸ ਦੀ ਪਹਿਲੀ ਤਰਜੀਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਹਾਲੀਆ ਫਾਰਮ ਨੂੰ ਜਾਰੀ ਰੱਖਣਾ ਅਤੇ ਤਮਗਾ ਜਿੱਤਣਾ ਹੈ।
ਇੱਕ ਮਾੜੇ ਦੌਰ ਵਿੱਚੋਂ ਲੰਘਣ ਤੋਂ ਬਾਅਦ, ਸੇਨ ਨੇ ਹਾਲ ਹੀ ਵਿੱਚ ਫਾਰਮ 'ਚ ਵਾਪਸੀ ਕੀਤੀ ਹੈ, ਜੁਲਾਈ ਵਿੱਚ ਕੈਨੇਡਾ ਓਪਨ ਜਿੱਤਿਆ ਅਤੇ ਫਿਰ ਯੂ. ਐਸ. ਓਪਨ ਅਤੇ ਜਾਪਾਨ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਿਆ। ਅਲਮੋੜਾ ਦੇ 21 ਸਾਲਾ ਖਿਡਾਰੀ ਨੇ 2021 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ 21 ਅਗਸਤ ਤੋਂ ਕੋਪਨਹੇਗਨ, ਡੈਨਮਾਰਕ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਦੁਬਾਰਾ ਤਗ਼ਮਾ ਜਿੱਤਣ ਦੀ ਉਮੀਦ ਕਰੇਗਾ।
ਸੇਨ ਨੇ ਇੱਥੇ ਭਾਰਤੀ ਬੈਡਮਿੰਟਨ ਸੰਘ ਦੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਦੇ ਉਦਘਾਟਨ ਮੌਕੇ ਕਿਹਾ, ''ਵਿਸ਼ਵ ਚੈਂਪੀਅਨਸ਼ਿਪ ਲਈ ਸਿਰਫ ਇਕ ਹਫਤਾ ਬਾਕੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਪਿਛਲੇ ਟੂਰਨਾਮੈਂਟ ਜੋ ਮੈਂ ਖੇਡੇ ਹਨ, ਉਹ ਸੱਚਮੁੱਚ ਮੇਰੀ ਮਦਦ ਕਰਨਗੇ। ਉਨ੍ਹਾਂ ਕਿਹਾ, 'ਮੇਰੀਆਂ ਤਿਆਰੀਆਂ ਠੀਕ ਚੱਲ ਰਹੀਆਂ ਹਨ। ਪਿਛਲੇ ਕੁਝ ਟੂਰਨਾਮੈਂਟਾਂ 'ਚ ਮੇਰੀ ਫਾਰਮ ਚੰਗੀ ਰਹੀ ਹੈ ਪਰ ਸਿੱਖਣ ਅਤੇ ਸੁਧਾਰ ਕਰਨ ਲਈ ਅਜੇ ਵੀ ਕੁਝ ਥਾਂ ਹੈ। ਮੈਂ ਹਾਲ ਹੀ 'ਚ ਕੁਝ ਚੰਗੇ ਮੈਚ ਖੇਡੇ ਹਨ ਅਤੇ ਇਸ ਨਾਲ ਮੈਨੂੰ ਕਾਫੀ ਆਤਮਵਿਸ਼ਵਾਸ ਮਿਲੇਗਾ।
ਇਹ ਵੀ ਪੜ੍ਹੋ : Ollie Robinson ਨੇ ਤਿੰਨ ਮਹੀਨੇ ਪਹਿਲਾਂ ਹੀ ਤੋੜਿਆ ਵਿਆਹ, ਹੁਣ ਦਿਸ ਰਿਹੈ ਇਸ ਗੋਲਫਰ ਦੀਆਂ ਬਾਹਾਂ 'ਚ
ਸੇਨ ਨੇ ਕਿਹਾ, "ਅਗਲੇ ਇੱਕ ਹਫ਼ਤੇ ਜਾਂ 10 ਦਿਨਾਂ ਵਿੱਚ, ਮੈਂ ਅਸਲ ਵਿੱਚ ਵਧੀਆ ਅਭਿਆਸ ਕਰਨਾ ਚਾਹੁੰਦਾ ਹਾਂ ਅਤੇ ਫਿਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।" ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣਗੀਆਂ ਅਤੇ ਸੇਨ ਦਾ ਟੀਚਾ ਇਨ੍ਹਾਂ ਖੇਡਾਂ ਵਿੱਚ ਤਮਗਾ ਜਿੱਤਣ ਦਾ ਹੈ। “ਇਹ ਇੱਕ ਬਹੁਤ ਵੱਡਾ ਮੁਕਾਬਲਾ ਹੈ ਜੋ ਚਾਰ ਸਾਲਾਂ ਵਿੱਚ ਇੱਕ ਵਾਰ ਆਯੋਜਿਤ ਕੀਤਾ ਜਾਂਦਾ ਹੈ ਇਸ ਲਈ ਇਹ ਖਾਸ ਹੈ। ਮੈਂ ਦੋ ਵਾਰ ਇੰਨੇ ਵੱਡੇ ਟੂਰਨਾਮੈਂਟਾਂ ਵਿੱਚ ਖੇਡਿਆ ਹੈ।
ਮੈਂ ਯੂਥ ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲਿਆ ਸੀ ਇਸ ਲਈ ਸਾਰੇ ਖਿਡਾਰੀਆਂ ਨੂੰ ਮਿਲਣਾ ਅਤੇ ਵੱਖ-ਵੱਖ ਖੇਡਾਂ ਨੂੰ ਦੇਖਣਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ। ਸੇਨ ਨੇ ਕਿਹਾ, ''ਇਸ ਲਈ ਮੈਂ ਏਸ਼ੀਆਈ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਫਿਲਹਾਲ ਮੇਰੀ ਪਹਿਲੀ ਤਰਜੀਹ ਵਿਸ਼ਵ ਚੈਂਪੀਅਨਸ਼ਿਪ ਹੈ ਅਤੇ ਉਸ ਤੋਂ ਬਾਅਦ ਅਸੀਂ ਏਸ਼ੀਆਈ ਖੇਡਾਂ 'ਤੇ ਧਿਆਨ ਦੇਵਾਂਗੇ।
ਵਰਤਮਾਨ ਵਿੱਚ ਵਿਸ਼ਵ ਵਿੱਚ ਨੰਬਰ 11, ਸੇਨ ਦਾ ਟੀਚਾ ਅਗਲੇ ਸਾਲ ਤੱਕ ਚੋਟੀ ਦੇ ਪੰਜ ਵਿੱਚ ਆਉਣਾ ਹੈ। ਉਸ ਨੇ ਕਿਹਾ, ''ਮੈਂ ਜਲਦੀ ਹੀ ਆਪਣੇ ਆਪ ਨੂੰ ਦੁਨੀਆ ਦੇ ਚੋਟੀ ਦੇ ਅੱਠ ਖਿਡਾਰੀਆਂ 'ਚ ਦੇਖਣਾ ਚਾਹੁੰਦਾ ਹਾਂ ਅਤੇ ਮੇਰਾ ਟੀਚਾ ਓਲੰਪਿਕ ਯੋਗਤਾ ਪੂਰੀ ਹੋਣ ਤੱਕ ਚੋਟੀ ਦੇ ਪੰਜ 'ਚ ਸ਼ਾਮਲ ਹੋਣਾ ਹੈ। ਪਰ ਮੇਰੇ ਕੋਲ ਖੇਡਣ ਲਈ ਬਹੁਤ ਸਾਰੇ ਟੂਰਨਾਮੈਂਟ ਹਨ ਅਤੇ ਮੇਰੀ ਤਰਜੀਹ ਵੱਡੇ ਟੂਰਨਾਮੈਂਟ ਜਿੱਤਣਾ ਹੈ। ਇਹ ਆਪਣੇ ਆਪ ਰੈਂਕਿੰਗ ਵਿੱਚ ਸੁਧਾਰ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫਾਰਮ 'ਚ ਪਰਤਣ ਲਈ ਸ਼ੁਭਮਨ ਗਿੱਲ ਨੇ ਅਪਣਾਇਆ ਇਹ ਤਰੀਕਾ, ਖੋਲ੍ਹਿਆ ਸਭ ਤੋਂ ਵੱਡਾ ਰਾਜ
NEXT STORY