ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗ਼ਾ ਜੇਤੂ ਲਕਸ਼ ਸੇਨ ਨੇ ਕਿਹਾ ਕਿ ਉਹ ਆਪਣੀ ਸ਼ਾਨਦਾਰ ਫ਼ਾਰਮ ਦੇ ਦਮ 'ਤੇ ਇੰਡੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੇ ਜਿਸ 'ਚ ਉਹ ਪਹਿਲੀ ਵਾਰ ਹਿੱਸਾ ਲੈ ਰਹੇ ਹਨ। ਅਲਮੋੜਾ ਦੇ ਰਹਿਣ ਵਾਲੇ ਇਸ 20 ਸਾਲਾ ਖਿਡਾਰੀ ਨੇ ਪਿਛਲੇ ਸੈਸ਼ਨ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਹ ਡਚ ਓਪਨ ਦੇ ਫ਼ਾਈਨਲ 'ਚ ਪੁੱਜੇ ਸਨ।
ਇਹ ਵੀ ਪੜ੍ਹੋ : ਬੋਪੰਨਾ-ਰਾਮਨਾਥਨ ਦਾ ਕਮਾਲ, ਜਿੱਤਿਆ ਐਡੀਲੇਡ ਪੁਰਸ਼ ਡਬਲਜ਼ ਖ਼ਿਤਾਬ
ਉਨ੍ਹਾਂ ਨੇ ਹਾਈਲੋ ਓਪਨ ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ ਤੇ ਵਿਸ਼ਵ ਟੂਰ ਫ਼ਾਈਨਲ 'ਚ ਡੈਬਿਊ ਕਰਦੇ ਹੋਏ ਨਾਕਆਊਟ ਪੜਾਅ 'ਚ ਪ੍ਰਵੇਸ਼ ਕੀਤਾ ਸੀ। ਵਿਸ਼ਵ ਚੈਂਪੀਅਨਸ਼ਿਪ 'ਚ ਤਾਂ ਉਹ ਕਾਂਸੀ ਤਮਗ਼ਾ ਜਿੱਤ ਕੇ ਧਾਕੜ ਪਾਦੁਕੋਣ ਤੇ ਬੀ. ਸਾਈ ਪ੍ਰਣੀਤ ਦੀ ਬਰਾਬਰੀ ਕਰਨ 'ਚ ਸਫਲ ਰਹੇ। ਸੇਨ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਮੈਂ ਇੰਡੀਅਨ ਓਪਨ 'ਚ ਖੇਡਾਂਗਾ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਦੋ ਸਾਲਾਂ 'ਚ ਇਸ ਨੂੰ ਰੱਦ ਕਰਨਾ ਪਿਆ ਸੀ। ਇਸ ਲਈ ਮੈਂ ਇਸ ਮੌਕੇ ਦਾ ਪੂਰਾ ਲਾਹਾ ਲੈ ਕੇ ਖ਼ਿਤਾਬ ਜਿੱਤਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : ਪੰਤ 'ਤੇ ਤਲਖ਼ ਹੋਏ ਮਦਨ ਲਾਲ, ਕਿਹਾ- ਉਸ ਨੂੰ ਸੋਚਣ ਲਈ ਪਲੇਇੰਗ-11 ਤੋਂ ਬਾਹਰ ਕਰੋ
ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ 10 ਦਿਨ ਦਿਨ ਆਰਾਮ ਕੀਤਾ ਤੇ ਪਹਿਲੀ ਜਨਵਰੀ ਤੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਗਈ ਹੈ। ਮੈਂ ਹਾਲਾਂਕਿ ਸੱਟਾਂ ਤੋਂ ਪਰੇਸ਼ਾਨ ਸੀ ਪਰ ਹੁਣ ਪੂਰਨ ਤੌਰ 'ਤੇ ਫ਼ਿੱਟਨੈਸ ਹਾਸਲ ਕਰ ਲਈ ਹੈ। ਰਣਨੀਤੀ 'ਤੇ ਚਰਚਾ ਕਰਦੇ ਹੋਏ ਲਕਸ਼ ਸੇਨ ਨੇ ਕਿਹਾ ਕਿ ਮੈਂ ਇਕ ਵਾਰ 'ਚ ਇਕ ਮੈਚ 'ਤੇ ਧਿਆਨ ਦੇਵਾਂਗਾ ਤੇ ਜਿਸ ਤਰ੍ਹਾਂ ਨਾਲ ਮੈਂ ਖੇਡ ਰਿਹਾ ਹਾਂ ਉਸ ਨੂੰ ਦੇਖਦੇ ਹੋਏ ਟੂਰਨਾਮੈਂਟ ਜਿੱਤਣ ਦਾ ਮੈਨੂੰ ਵਿਸ਼ਵਾਸ ਹੈ। ਇਸ ਸਾਲ ਪ੍ਰੋਗਰਾਮ ਕਾਫ਼ੀ ਰੁਝੇਵੇਂ ਭਰਿਆ ਰਹੇਗਾ। ਬੀ. ਡਬਲਯੂ. ਐੱਫ. ਵਿਸ਼ਵ ਟੂਰ ਪ੍ਰਤੀਯੋਗਿਤਾਵਾਂ ਦੇ ਇਲਾਵਾ ਇਸ ਸਾਲ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦਾ ਵੀ ਆਯੋਜਨ ਹੋਣਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੰਤ 'ਤੇ ਤਲਖ਼ ਹੋਏ ਮਦਨ ਲਾਲ, ਕਿਹਾ- ਉਸ ਨੂੰ ਸੋਚਣ ਲਈ ਪਲੇਇੰਗ-11 ਤੋਂ ਬਾਹਰ ਕਰੋ
NEXT STORY