ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਜਸਟਿਨ ਲੈਂਗਰ ਭਾਰਤ ਦੇ ਮੁੱਖ ਕੋਚ ਬਣਨ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੇ ਸਨ ਪਰ ਇਸ ਨਾਲ ਜੁੜੇ 'ਦਬਾਅ ਅਤੇ ਰਾਜਨੀਤੀ' ਨੂੰ ਲੈ ਕੇ ਕੇਐੱਲ ਰਾਹੁਲ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਇਹ ਵਿਚਾਰ ਮਨ 'ਚੋਂ ਕੱਢ ਦਿੱਤਾ। ਲਖਨਊ ਸੁਪਰ ਜਾਇੰਟਸ ਆਈਪੀਐੱਲ ਟੀਮ ਦੇ ਮੁੱਖ ਕੋਚ ਲੈਂਗਰ ਨੇ ਕਿਹਾ, 'ਇਹ ਬਹੁਤ ਵਧੀਆ ਕੰਮ ਹੋਵੇਗਾ। ਮੈਂ ਚਾਰ ਸਾਲਾਂ ਤੋਂ ਆਸਟ੍ਰੇਲੀਆਈ ਟੀਮ ਦਾ ਕੋਚ ਰਿਹਾ ਹਾਂ ਪਰ ਇਹ ਬਹੁਤ ਥਕਾ ਦੇਣ ਵਾਲਾ ਹੈ। ਪਰ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, 'ਜਦੋਂ ਮੈਂ ਕੇਐੱਲ ਰਾਹੁਲ ਨਾਲ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਆਈਪੀਐੱਲ ਟੀਮ ਵਿੱਚ ਦਬਾਅ ਅਤੇ ਰਾਜਨੀਤੀ ਮਹਿਸੂਸ ਕਰਦੇ ਹੋ, ਤਾਂ ਇਹ ਭਾਰਤੀ ਟੀਮ ਦੀ ਕੋਚਿੰਗ ਵਿੱਚ ਹਜ਼ਾਰਾਂ ਗੁਣਾ ਜ਼ਿਆਦਾ ਹੈ। ਇਹ ਚੰਗੀ ਸਲਾਹ ਸੀ। ਇਹ ਅਹੁਦਾ ਆਕਰਸ਼ਕ ਹੈ ਪਰ ਅਜੇ ਮੇਰੇ ਲਈ ਨਹੀਂ।
ਬੀਸੀਸੀਆਈ ਨੇ ਮੁੱਖ ਕੋਚ ਦੇ ਅਹੁਦੇ ਲਈ ਨਵੇਂ ਸਿਰੇ ਤੋਂ ਅਰਜ਼ੀਆਂ ਮੰਗੀਆਂ ਹਨ ਅਤੇ ਅਰਜ਼ੀ ਦੀ ਆਖਰੀ ਮਿਤੀ 27 ਮਈ ਹੈ। ਰਾਹੁਲ ਦ੍ਰਾਵਿੜ ਅਗਲੇ ਮਹੀਨੇ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਤੋਂ ਵਿਦਾਈ ਲੈਣਗੇ।
ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਸਥਾਨਕ ਡੱਚ ਕਲੱਬ ਤੋਂ ਹਾਰੀ
NEXT STORY