ਅਹਿਮਦਾਬਾਦ (ਭਾਸ਼ਾ) : ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਅਜਿੰਕਿਆ ਰਹਾਣੇ ਵਰਗੇ ਭਾਰਤ ਦੇ ਸਿਖ਼ਰ ਕ੍ਰਿਕਟਰਾਂ ਨੇ ਇੰਗਲੈਂਡ ਖ਼ਿਲਾਫ਼ ਚੌਥੇ ਅਤੇ ਆਖ਼ਰੀ ਟੈਸਟ ਤੋਂ ਪਹਿਲਾਂ ਨੈਟ ਅਭਿਆਸ ਦੌਰਾਨ ਜੰਮ ਕੇ ਪਸੀਨਾ ਵਹਾਇਆ।
ਬੀ.ਸੀ.ਸੀ.ਆਈ. ਵੱਲੋਂ ਟਵਿਟਰ ’ਤੇ ਪਾਈ ਵੀਡੀਓ ਵਿਚ ਕਪਤਾਨ ਕੋਹਲੀ ਦੇ ਇਲਾਵਾ ਉਪ ਕਪਤਾਨ ਰਹਾਣੇ ਅਤੇ ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਨੂੰ ਨੈਟ ’ਤੇ ਬੱਲੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਸੀਨੀਅਰ ਬੱਲੇਬਾਜ਼ਾਂ ਨੇ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਖਿਲਾਫ਼ ਡ੍ਰਾਈਵ, ਪੁਲ ਅਤੇ ਫਲਿਕ ਦਾ ਅਭਿਆਸ ਕੀਤਾ। ਮੁੱਖ ਕੋਚ ਰਵੀ ਸ਼ਾਸਤਰੀ ਨੂੰ ਰੋਹਿਤ ਅਤੇ ਕੋਹਲੀ ਨਾਲ ਗੱਲ ਕਰਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਇਹ ਦੋਵੇਂ ਸੀਨੀਅਰ ਬੱਲੇਬਾਜ਼ ਆਪਸ ਵਿਚ ਚਰਚਾ ਕਰਨ ਲੱਗੇ।
ਇਸ ਮੈਦਾਨ ’ਤੇ ਦਿਨ-ਰਾਤ ਦੇ ਤੀਜੇ ਟੈਸਟ ਵਿਚ 11 ਵਿਕਟਾਂ ਲੈ ਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਦੁਨੀਆ ਦੇ ਸਰਵਸ੍ਰ੍ਰੇਸ਼ਠ ਬੱਲੇਬਾਜ਼ਾਂ ਖ਼ਿਲਾਫ਼ ਨੈਟ ’ਤੇ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗੋਆ ’ਚ ਕੈਸਿਨੋ ਸ਼ਿਪ ’ਤੇ ਆਪਣਾ ਮੁਕਾਬਲਾ ਲੜਨਗੇ ਵਿਜੇਂਦਰ
NEXT STORY