ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵੀ. ਵੀ. ਐੱਸ. ਲਕਸ਼ਮਣ ਨੇ ਮੁੰਬਈ 'ਤ ਇਕ ਟੋਏ ਭਰਨ ਵਾਲੇ ਦੀ ਸੋਸ਼ਲ ਮੀਡੀਆ 'ਤੇ ਖੂਬ ਸ਼ਲਾਘਾ ਕੀਤੀ ਹੈ। ਦੱਸ ਦੇਈਏ ਕਿ ਇਸ ਆਦਮੀ ਦੇ ਸੜਕ 'ਚ ਟੋਏ ਦੇ ਕਾਰਨ ਹੋਈ ਦੁਰਘਟਨਾ 'ਚ ਆਪਣੇ ਬੇਟੇ ਨੂੰ ਗੁਆ ਦਿੱਤਾ ਸੀ। ਜਿਸ ਤੋਂ ਬਾਅਦ ਕ੍ਰਿਕਟ ਦੇ ਗਲੀਆਂ ਤੋਂ ਲੈ ਕੇ ਫੈਂਸ 'ਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ, ਲਕਸ਼ਮਣ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ-ਦਾਦਾਰਾਵ ਨੇ ਜਦੋਂ ਤੋਂ ਆਪਣੇ 16 ਸਾਲ ਦੇ ਬੇਟੇ ਨੂੰ ਮੁੰਬਈ 'ਚ ਇਕ ਟੋਏ ਦੇ ਕਾਰਨ ਹੋਈ ਸੜਕ ਦੁਰਘਟਨਾ 'ਚ ਗੁਆ ਦਿੱਤਾ ਹੈ ਉਦੋਂ ਤੋਂ ਉਹ ਸੜਕਾਂ ਦੇ ਟੋਏ ਭਰ ਰਹੇ ਹਨ। ਜਦੋਂ ਦੁੱਖ ਦੇ ਕਾਰਨ ਉਹ ਟੁੱਟੇ ਹੋਏ ਸਨ, ਫਿਰ ਵੀ ਉਹ ਬਲਾਕਸ, ਕੰਕੜ, ਪੱਥਰ, ਫਾਵੜਾ ਹੱਥ 'ਚ ਫੜ੍ਹੇ ਕੇ ਉਹ ਹਰ ਟੋਏ ਨੂੰ ਭਰਦੇ ਹਨ।
ਜ਼ਿਕਰਯੋਗ ਹੈ ਕਿ ਲਕਸ਼ਮਣ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 86 ਵਨ ਡੇ ਮੈਚਾਂ 'ਚ 30.76 ਦੀ ਔਸਤ ਨਾਲ 2338 ਦੌੜਾਂ ਬਣਾਈਆਂ ਹਨ। ਵਨ ਡੇ ਕ੍ਰਿਕਟ 'ਚ ਉਨ੍ਹਾਂ ਨੇ 6 ਸੈਂਕੜੇ ਤੇ 10 ਅਰਧ ਸੈਂਕੜੇ ਲਗਾਏ ਹਨ। ਲਕਸ਼ਮਣ ਨੇ 134 ਟੈਸਟ ਮੈਚਾਂ 'ਚ 45.97 ਦੀ ਔਸਤ ਨਾਲ 8781 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ 'ਚ ਉਸਦੇ ਨਾਂ 17 ਸੈਂਕੜੇ ਤੇ 56 ਅਰਧ ਸੈਂਕੜੇ ਦਰਜ ਹਨ।
ਸਰਵਸ਼੍ਰੇਸਠ ਫਾਰਮ ਹਾਸਲ ਕਰਨ 'ਤੇ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਕਰਾਂਗੀ ਵਾਪਸੀ : ਐਲਿਸ ਪੈਰੀ
NEXT STORY