ਨਵੀਂ ਦਿੱਲੀ– ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਸਾਬਕਾ ਕਪਤਾਨ ਤੇ ਓਲੰਪੀਅਨ ਜੈਨੀਫਰ ਪੇਸ ਦਾ ਐਤਵਾਰ ਨੂੰ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਜੈਨੀਫਰ 72 ਸਾਲ ਦੇ ਸਨ ਤੇ ਉਹ ਭਾਰਤੀ ਟੈਨਿਸ ਦੇ ਧਾਕੜ ਖਿਡਾਰੀ ਲੀਏਂਡਰ ਪੇਸ ਦੀ ਮਾਂ ਸਨ। ਪਰਿਵਾਰ ਦੇ ਇਕ ਸੂਤਰ ਨੇ ਦੱਸਿਆ, ‘‘ਉਹ ਕੈਂਸਰ ਤੋਂ ਗੰਭੀਰ ਰੂਪ ’ਚ ਪੀੜਤ ਸਨ ਤੇ ਉਨ੍ਹਾਂ ਨੇ ਐਤਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੋਲਕਾਤਾ ਦੇ ਸੈਂਟ ਥਾਮਸ ਚਰਚ ’ਚ ਹੋਇਆ।’’
ਉਨ੍ਹਾਂ ਦਾ ਜਨਮ ਦਾ ਨਾਂ ਜੈਨੀਫਰ ਡਟਨ ਸੀ ਤੇ ਉਹ ਪ੍ਰਸਿੱਧ ਬੰਗਾਲੀ ਕਵੀ ਤੇ ਨਾਟਕਕਾਰ ਮਾਈਕਲ ਮਧੂਸੂਦਨ ਦੱਤ ਦੀ ਵੰਸ਼ਜ ਸਨ। ਉਨ੍ਹਾਂ ਨੇ ਸਾਲ 1972 ਦੇ ਮਿਊਨਿਖ ਓਲੰਪਿਕ 1972 ’ਚ ਭਾਰਤੀ ਮਹਿਲਾ ਬਾਸਕਟਬਾਲ ਟੀਮ ਦੀ ਅਗਵਾਈ ਕੀਤੀ ਤੇ ਬਾਅਦ ’ਚ ਟੀਮ ਦੀ ਕਪਤਾਨ ਵੀ ਬਣੀ। ਭਾਰਤੀ ਮਹਿਲਾ ਬਾਸਕਟਬਾਲ ’ਚ ਉਨ੍ਹਾਂ ਨੂੰ ਪ੍ਰਮੁੱਖ ਹਸਤੀਆਂ ’ਚ ਗਿਣਿਆ ਜਾਂਦਾ ਹੈ।
ਅਫਗਾਨਿਸਤਾਨ ਸੀਰੀਜ਼ ਲਈ ਅੱਜ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਸ ਵਿਕਟ 'ਤੇ ਰਹੇਗੀ ਸਭ ਦਾ ਨਜ਼ਰ
NEXT STORY