ਨਵੀਂ ਦਿੱਲੀ : ਪ੍ਰਜਨੇਸ਼ ਗੁਣੇਸ਼ਵਰਨ ਬੁੱਧਵਾਰ ਨੂੰ ਦੂਜੇ ਦੌਰ ਵਿਚ ਝੇ ਲੀ ਨੂੰ ਹਰਾ ਕੇ ਨਿੰਗਬੋ ਚੈਲੰਜਰ ਦੇ ਕੁਆਰਟਰ-ਫਾਈਨਲ ਵਿਚ ਪਹੁੰਚ ਗਏ ਜਿਸ ਨਾਲ ਉਹ ਸਿੰਗਲਜ਼ ਦੇ ਮੁੱਖ ਡਰਾਅ ਵਿਚ ਇਕਲੌਤੇ ਭਾਰਤੀ ਟੈਨਿਸ ਖਿਡਾਰੀ ਬਣੇ ਹੋਏ ਹਨ। ਚੇਨਈ ਦੇ ਇਸ ਖਿਡਾਰੀ ਨੇ ਚੀਨੀ ਵਿਰੋਧੀ ਖਿਲਾਫ ਦੂਜੇ ਦੌਰ ਵਿਚ 6-3, 2-6, 7-6 ਨਾਲ ਹਰਾਇਆ। ਭਾਰਤੀ ਖਿਡਾਰੀ ਰਾਮਕੁਮਾਰ ਰਾਮਨਾਥਨ, ਸੁਮਿਤ ਨਾਗਲ ਅਤੇ ਸਾਕੇਤ ਮਾਯਨੇਨੀ ਪਹਿਲੇ ਦੌਰ ਵਿਚ ਹੀ ਬਾਹਰ ਹੋ ਗਏ ਹਨ।
ਅਪ੍ਰੈਲ ਵਿਚ ਕੁਨਮਿੰਗ ਓਪਨ ਜਿੱਤਣ ਵਾਲੇ 28 ਸਾਲਾਂ ਪ੍ਰਜਨੇਸ਼ ਦਾ ਮੁਕਾਬਲਾ ਯੁਨਸਿਯੋਂਗ ਚੁੰਗ ਨਾਲ ਹੋਵੇਗਾ ਜਿਸ ਨੇ ਰਾਮਕੁਮਾਰ ਨੂੰ ਸ਼ੁਰੂਆਤੀ ਦੌਰ ਵਿਚ ਬਾਹਰ ਕੀਤਾ ਸੀ। ਰਾਮਕੁਮਾਰ ਅਤੇ ਨਾਗਲ ਪੁਰਸ਼ ਡਬਲ ਮੁਕਾਬਲੇ ਦੇ ਪਹਿਲੇ ਦੌਰ ਵਿਚ ਬਾਹਰ ਹੋ ਗਏ ਸੀ ਪਰ ਮਾਯਨੇਨੀ ਅਤੇ ਐੱਨ. ਸ਼੍ਰੀਰਾਮ ਬਾਲਾਜੀ ਕੁਆਰਟਰ-ਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੇ। ਬਾਲਾਜੀ ਅਤੇ ਮਾਯਨੇਨੀ ਨੇ ਪਹਿਲੇ ਦੌਰ ਵਿਚ ਹਿਰੋਕੀ ਮੋਰੀਆ ਅਤੇ ਰੂਬਿਨ ਸਟਾਥਮ ਦੀ ਜੋੜੀ ਨੂੰ 6-0, 6-3 ਨਾਲ ਹਰਾਇਆ।
BCCI ਦੀ ਜਿੱਦ ਕ੍ਰਿਕਟ ਨੂੰ ਏਸ਼ੀਆਡ ਅਤੇ ਓਲੰਪਿਕ 'ਚ ਸ਼ਮਿਲ ਨਹੀਂ ਹੋਣ ਦੇਵੇਗੀ
NEXT STORY