ਚੇਨਈ– ਵਿਸ਼ਵਨਾਥਨ ਆਨੰਦ ਨੇ ਲਗਾਤਾਰ ਹਾਰ ਦੇ ਕ੍ਰਮ ਨੂੰ ਤੋੜਦੇ ਹੋਏ 7ਵੇਂ ਦੌਰ ਵਿਚ ਇਸਰਾਇਲ ਦੇ ਬੋਰਿਸ ਗੇਲਫਾਂਦ ਨੂੰ 2.0-0.5 ਨਾਲ ਹਰਾ ਕੇ ਲੀਜੈਂਡਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਆਨੰਦ ਲਗਾਤਾਰ 6 ਹਾਰ ਤੋਂ ਬਾਅਦ ਆਪਣੇ ਪੁਰਾਣੇ ਵਿਰੋਧੀ ਦੇ ਸਾਹਮਣੇ ਸੀ। ਇਹ ਭਾਰਤੀ ਸ਼ੁਰੂਆਤ ਵਿਚ ਚੰਗੀ ਸਥਿਤੀ ਦਾ ਫਾਇਦਾ ਚੁੱਕਣ ਦੇ ਬਾਵਜੂਦ ਟੂਰਨਾਮੈਂਟ ਵਿਚ ਆਪਣੀ ਪਹਿਲੀ ਬਾਜ਼ੀ ਜਿੱਤਣ ਵਿਚ ਸਫਲ ਰਿਹਾ।
ਉਸ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 45 ਚਾਲਾਂ ਵਿਚ ਜਿੱਤ ਦਰਜ ਕੀਤੀ ਤੇ ਦੂਜੀ ਬਾਜ਼ੀ ਵਿਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖ ਕੇ 49 ਚਾਲਾਂ ਵਿਚ ਉਸ ਨੂੰ ਆਪਣੇ ਨਾਂ ਕੀਤਾ। ਆਨੰਦ ਨੇ ਇਸ ਤੋਂ ਬਾਅਦ 2012 ਦੀ ਵਿਸ਼ਵ ਚੈਂਪੀਅਨਸ਼ਿਪ ਦੇ ਆਪਣੇ ਚੈਲੰਜਰ ਵਿਰੁੱਧ ਤੀਜੀ ਬਾਜ਼ੀ ਡਰਾਅ ਖੇਡੀ, ਜਿਹੜੀ 46 ਚਾਲਾਂ ਤਕ ਚੱਲੀ ਸੀ। ਮੈਗਨਸ ਕਾਰਲਸਨ ਟੂਰ ਵਿਚ ਡੈਬਿਊ ਕਰ ਰਹੇ ਆਨੰਦ ਨੇ ਕਿਹਾ,''ਇਹ ਪਹਿਲੇ ਤਿੰਨ ਦਿਨਾਂ ਦੀ ਤਰ੍ਹਾਂ ਨਿਰਾਸ਼ਾਜਨਕ ਨਹੀਂ ਰਿਹਾ। ਜਿੱਤ ਦਰਜ ਕਰਨ ਨਾਲ ਚੰਗਾ ਲੱਗ ਰਿਹਾ ਹੈ।'' ਇਸ ਜਿੱਤ ਨਾਲ ਸਾਬਕਾ ਵਿਸ਼ਵ ਚੈਂਪੀਅਨ 6 ਅੰਕਾਂ ਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਹ ਹੰਗਰੀ ਦੇ ਪੀਟਰ ਲੇਕੋ (5 ਅੰਕ) ਤੇ ਚੀਨ ਦੇ ਨੰਬਰ-3 ਡਿੰਗ ਲੀਰੇਨ (3) ਤੋਂ ਅੱਗੇ ਹੈ।
8ਵੇਂ ਦੌਰ ਵਿਚ ਉਸਦਾ ਸਾਹਮਣਾ ਲੀਰੇਨ ਨਾਲ ਹੋਵੇਗਾ। ਹੋਰ ਮੈਚ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਪੀਟਰ ਸਿਵਡਲਰ ਨੂੰ 2.5-1.5 ਨਾਲ ਹਰਾ ਕੇ ਆਪਣੀ ਬੜ੍ਹਤ ਮਜ਼ਬੂਤ ਕਰ ਦਿੱਤੀ। ਰੂਸ ਦੇ ਇਯਾਨ ਨੈਪੋਮਨਿਆਚੀ ਨੇ ਲੇਕੋ ਨੂੰ 3-2, ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਲੀਰੇਨ ਨੂੰ 2.5-1.5 ਨਾਲ ਤੇ ਯੂਕ੍ਰੇਨ ਦੇ ਵੇਸਲੀ ਇਵਾਨਚੁਕ ਨੇ ਰੂਸ ਦੇ ਵਲਾਦੀਮਿਰ ਕ੍ਰੈਮਨਿਕ ਨੂੰ 3-1 ਨਾਲ ਹਰਾਇਆ।
ICC ਵਨ ਡੇ ਰੈਂਕਿੰਗ : ਟਾਪ 'ਤੇ ਵਿਰਾਟ ਤੇ ਰੋਹਿਤ ਬਰਕਰਾਰ, ਦੂਜੇ ਨੰਬਰ 'ਤੇ ਬੁਮਰਾਹ
NEXT STORY