ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਕਿਹਾ ਕਿ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਦੋਹਰੇ ਸੈਂਕੜੇ ਨੂੰ ਵਧਾ-ਚੜਾ ਕੇ ਪੇਸ਼ ਨਹੀਂ ਕਰਨਾ ਚਾਹੀਦਾ ਕਿਉਂਕ ਇਸ ਨਾਲ ਉਮੀਦਾਂ ਦਾ ਦਬਾਅ ਵੱਧ ਜਾਂਦਾ ਹੈ, ਜਿਸ ਨਾਲ ਖਿਡਾਰੀਆਂ ਦੀ ਖੇਡ ’ਤੇ ਉਲਟ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ- ਸਾਨੂੰ ਟਰਨਿੰਗ ਪਿੱਚਾਂ ਦੀ ਕੀ ਲੋੜ ਹੈ, ਸਾਨੂੰ ਚੰਗੀਆਂ ਵਿਕਟਾਂ 'ਤੇ ਖੇਡਣਾ ਚਾਹੀਦਾ ਹੈ : ਗਾਂਗੁਲੀ
ਗੰਭੀਰ ਨੇ ਕਿਹਾ, ‘‘ਮੈਂ ਇਸ ਨੌਜਵਾਨ ਖਿਡਾਰੀ ਨੂੰ ਉਸਦੀਆਂ ਉਪਲਬਧੀਆਂ ਲਈ ਵਧਾਈ ਦੇਣਾ ਚਾਹੁੰਦਾ ਹਾਂ ਪਰ ਸਭ ਤੋਂ ਅਹਿਮ ਗੱਲ ਹੈ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਨੌਜਵਾਨ ਖਿਡਾਰੀ ਨੂੰ ਖੇਡਣ ਦਿਓ। ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਭਾਰਤ ਵਿਚ ਸਾਡੀ ਆਦਤ ਹੁੰਦੀ ਹੈ, ਵਿਸ਼ੇਸ਼ ਤੌਰ ’ਤੇ ਮੀਡੀਆ ਵਿਚ ਕਿ ਉਹ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਵਧਾ-ਚੜਾਅ ਕੇ ਪੇਸ਼ ਕਰਦੇ ਹਨ ਤੇ ਉਨ੍ਹਾਂ ਨੂੰ ‘ਟੈਗ’ ਦੇ ਦਿੰਦੇ ਹਨ ਤੇ ਉਨ੍ਹਾਂ ਨੂੰ ਹੀਰੋ ਦੇ ਬਰਾਬਰ ਪੇਸ਼ ਕਰਦੇ ਹਾਨ।’’
ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਉਸ ਨੇ ਕਿਹਾ,‘‘ਇਸ ਨਾਲ ਉਮੀਦਾਂ ਦਾ ਦਬਾਅ ਵਧ ਜਾਂਦਾ ਹੈ ਤੇ ਖਿ਼ਡਾਰੀ ਅਪਾਣੀ ਸੁਭਾਵਿਕ ਖੇਡ ਨਹੀਂ ਖੇਡ ਪਾਉਂਦੇ। ਉਸ ਨੂੰ ਵਧਣ ਦਿਓ ਤੇ ਆਪਣੀ ਕ੍ਰਿਕਟ ਦਾ ਮਜ਼ਾ ਚੁੱਕਣ ਦਿਓ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹੁਣ ਨੇਪਾਲ ਦੀਆਂ ਟੀਮਾਂ ਨੂੰ ਭਾਰਤ ’ਚ ਟ੍ਰੇਨਿੰਗ ਦਿਵਾਉਣ ’ਚ ਮਦਦ ਕਰ ਸਕਦੈ BCCI
NEXT STORY