ਮੈਡ੍ਰਿਡ (ਏ. ਪੀ.)– ਬਾਰਸੀਲੋਨ ਨੂੰ ਇੱਥੇ ਸਪੈਨਿਸ਼ ਫੁੱਟਬਾਲ ਲੀਗ ਵਿਚ ਸੇਵਿਲਾ ਵਿਰੁੱਧ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੀ ਉਸਦੀ ਲਗਾਤਾਰ ਦੂਜੀ ਹਾਰ ਹੈ। ਮੈਚ ਦੌਰਾਨ ਬਾਰਸੀਲੋਨਾ ਦਾ ਲੇਮਿਨ ਯਮਾਲ ਜ਼ਖ਼ਮੀ ਹੋ ਗਿਆ ਜਦਕਿ ਸਟਾਰ ਖਿਡਾਰੀ ਰਾਬਰਟੋ ਲੇਵਾਂਡੋਵਸਕੀ ਪੈਨਲਟੀ ’ਤੇ ਗੋਲ ਕਰਨ ਤੋਂ ਖੁੰਝ ਗਿਆ।
ਚੈਂਪੀਅਨਜ਼ ਲੀਗ ਵਿਚ ਪੈਰਿਸ ਸੇਂਟ ਜਰਮਨ ਵਿਰੁੱਧ ਹਾਰ ਤੋਂ ਬਾਅਦ ਸੇਵਿਲਾ ਵਿਰੁੱਧ ਮਿਲੀ ਹਾਰ ਨਾਲ ਬਾਰਸੀਲੋਨਾ ਦੀ ਟੀਮ ਨੂੰ ਕੌਮਾਂਤਰੀ ਬ੍ਰੇਕ ਦੌਰਾਨ ਕਈ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ। ਇਸ ਨਤੀਜੇ ਤੋਂ ਬਾਅਦ ਰੀਅਲ ਮੈਡ੍ਰਿਡ ਦੀ ਟੀਮ ਅੰਕ ਸੂਚੀ ਵਿਚ ਚੋਟੀ ’ਤੇ ਬਰਕਰਾਰ ਹੈ। ਟੀਮ ਨੇ ਬਾਰਸੀਲੋਨਾ ’ਤੇ 2 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ, ਜਿਹੜੀ ਸੇਵਿਲਾ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਪ੍ਰਤੀਯੋਗਿਤਾ ਵਿਚ ਅਜੇਤੂ ਸੀ।
ਸਿਰੀ-ਏ ਫੁੱਟਬਾਲ ਟੂਰਨਾਮੈਂਟ ਯੁਵੈਂਟਸ ਨੇ AC ਮਿਲਾਨ ਨੂੰ ਬਰਾਬਰੀ ’ਤੇ ਰੋਕਿਆ
NEXT STORY