ਰੋਮ– ਬਿਹਤਰੀਨ ਫਾਰਮ ਵਿਚ ਚੱਲ ਰਿਹਾ ਕ੍ਰਿਸਟੀਅਨ ਪੁਲਿਸਿਚ ਪੈਨਲਟੀ ’ਤੇ ਗੋਲ ਕਰਨ ਤੋਂ ਖੁੰਝ ਗਿਆ, ਜਿਸ ਨਾਲ ਏ. ਸੀ. ਮਿਲਾਨ ਨੂੰ ਇੱਥੇ ਸਿਰੀ-ਏ ਫੁੱਟਬਾਲ ਟੂਰਨਾਮੈਂਟ ਵਿਚ ਯੁਵੈਂਟਸ ਵਿਰੁੱਧ ਅੰਕ ਵੰਡਣ ਲਈ ਮਜਬੂਰ ਹੋਣਾ ਪਿਆ। ਇਸ ਡਰਾਅ ਦੇ ਨਾਲ ਏ. ਸੀ. ਮਿਲਾਨ ਦੇ ਲਗਾਤਾਰ 5 ਜਿੱਤਾਂ ਦੇ ਨਾਲ ਕ੍ਰਮ ’ਤੇ ਵੀ ਰੋਕ ਲੱਗ ਗਈ। ਪੁਲਿਸਿਚ ਨੇ ਮੌਜੂਦਾ ਸੈਸ਼ਨ ਵਿਚ ਮਿਲਾਨ ਵੱਲੋਂ 6 ਗੋਲ ਕੀਤੇ ਹਨ ਤੇ 2 ਗੋਲ ਕਰਨ ਵਿਚ ਮਦਦ ਕੀਤੀ ਹੈ ਪਰ ਐਤਵਾਰ ਨੂੰ ਪੈਨਲਟੀ ’ਤੇ ਲਈ ਗਈ ਉਸਦੀ ਸ਼ਾਟ ਕ੍ਰਾਸਬਾਰ ਦੇ ਉੱਪਰ ਤੋਂ ਬਾਹਰ ਨਿਕਲ ਗਈ।
ਪੁਲਿਸਿਚ ਦੇ ਪੇਸ਼ੇਵਰ ਕਰੀਅਰ ਵਿਚ ਇਹ ਸਿਰਫ ਦੂਜਾ ਮੌਕਾ ਹੈ ਜਦੋਂ ਉਹ ਪੈਨਲਟੀ ਨੂੰ ਗੋਲ ਵਿਚ ਬਦਲਣ ਵਿਚ ਅਸਫਲ ਰਿਹਾ ਹੈ। ਪਿਛਲੇ ਸੈਸ਼ਨ ਵਿਚ ਟੋਰਿਨੋ ਦੇ ਗੋਲਕੀਪਰ ਸਰਗਜ ਮਿਲਿਨਕੋਵਿਚ ਸੇਵਿਚ ਨੇ ਉਸਦੀ ਸ਼ਾਟ ਨੂੰ ਰੋਕ ਦਿੱਤਾ ਸੀ। ਉਸ ਨੇ ਆਪਣੇ ਦੇਸ਼ ਤੇ ਕਲੱਬ ਲਈ ਹੁਣ ਤੱਕ ਪੈਨਲਟੀ ’ਤੇ 13 ਗੋਲ ਕੀਤੇ ਹਨ ਜਦਕਿ ਉਸਦੀਆਂ ਦੋ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਮਿਲਾਨ ਦੀ ਟੀਮ ਹੁਣ ਤੀਜੇ ਸਥਾਨ ’ਤੇ ਖਿਸਕ ਚੁੱਕੀ ਹੈ।ਟੀਮ ਸਾਬਕਾ ਚੈਂਪੀਅਨ ਨੇਪੋਲੀ ਤੇ ਰੋਮਾ ਤੋਂ 2 ਅੰਕ ਪਿੱਛੇ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ। ਨੇਪੋਲੀ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਿਨੋਆ ਨੂੰ 2-1 ਨਾਲ ਹਰਾਇਆ ਜਦਕਿ ਰੋਮਾ ਨੇ ਵੀ ਪਿਛੜਨ ਤੋਂ ਬਾਅਦ ਫਾਯੋਰੇਂਟਿਨਾ ਨੂੰ ਇਸੇ ਫਰਕ ਨਾਲ ਹਰਾਇਆ।
ਲੰਕਾ ਪ੍ਰੀਮੀਅਰ ਲੀਗ ’ਚ ਹਿੱਸਾ ਲੈਣਗੇ ਭਾਰਤੀ ਕ੍ਰਿਕਟਰ
NEXT STORY