ਸਪੋਰਟਸ ਡੈਸਕ— 6 ਵਾਰ ਦੇ ਫਾਰਮੂਲਾ ਵਨ ਵਰਲਡ ਚੈਂਪੀਅਨ ਲੁਈਸ ਹੈਮਿਲਟਨ ਨੇ ਆਸਟਰੇਲੀਆਈ ਜੰਗਲਾਂ 'ਚ ਲੱਗੀ ਅੱਗ ਤੋਂ ਪ੍ਰਭਾਵਿਤ ਫਾਇਰਬ੍ਰਿਗੇਡ ਕਰਮਚਾਰੀਆਂ, ਜੰਗਲੀ ਜਾਨਵਰਾਂ ਲਈ ਐੱਨ. ਜੀ. ਓ. ਵਰਕਰਾਂ ਅਤੇ ਜਾਨਵਰਾਂ ਦੀ ਮਦਦ ਲਈ 5,00,000 ਆਸਟਰੇਲੀਆਈ ਡਾਲਰ ਦਾਨ 'ਚ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਸ ਦਾ ਐਲਾਨ ਕੀਤਾ।
-ll.jpg)
ਉਨ੍ਹਾਂ ਲਿਖਿਆ, ''ਆਸਟਰੇਲੀਆ 'ਚ ਜੰਗਲ 'ਚ ਲੱਗੀ ਅੱਗ ਨਾਲ ਹੋਈ ਤਬਾਹੀ ਨੂੰ ਦੇਖ ਕੇ ਬਹੁਤ ਦੁਖੀ ਹਾਂ ਜਿਸ 'ਚ ਲੋਕਾਂ ਅਤੇ ਜਾਨਵਰਾਂ ਨੂੰ ਇੰਨਾ ਕੁਝ ਝੱਲਣਾ ਪੈ ਰਿਹਾ ਹਾਂ।'' ਹੈਮਿਲਟਨ ਨੇ ਲਿਖਿਆ, ''ਮੈਂ ਜਾਨਵਰਾਂ, ਜੰਗਲੀ ਜਾਨਵਰਾਂ ਰੱਖਿਅਕਾਂ ਅਤੇ ਫਾਇਰ ਬ੍ਰਿਗੇਡ ਦੀ ਕਰਮਚਾਰੀਆਂ ਦੀ ਮਦਦ ਲਈ ਪੰਜ ਲੱਖ ਡਾਲਰ ਦਾਨ 'ਚ ਦੇ ਰਿਹਾ ਹਾਂ। ਜੇਕਰ ਤੁਸੀਂ ਵੀ ਅਜਿਹਾ ਕਰ ਸਕਦੇ ਹੋ ਤਾਂ ਆਪ ਵੀ ਇੰਝ ਹੀ ਕਰੋ।
ਸੇਰੇਨਾ ਅਤੇ ਵੋਜ਼ਨਿਆਕੀ ਆਕਲੈਂਡ ਕਲਾਸਿਕ ਦੇ ਸੈਮੀਫਾਈਨਲ 'ਚ
NEXT STORY