ਰੀਓ ਡੀ ਜੇਨੇਰੀਓ— ਅਰਜਨਟੀਨਾ ਦੇ ਲਿਓਨਿਲ ਮੇਸੀ ਤੇ ਬ੍ਰਾਜ਼ੀਲ ਦੇ ਨੇਮਾਰ ਨੂੰ ਫ਼ਾਈਨਲ ’ਚ ਮੁਕਾਬਲੇ ਤੋਂ ਪਹਿਲਾਂ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਦੱਖਣੀ ਅਮਰੀਕੀ ਫ਼ੁੱਟਬਾਲ ਦੀ ਸੰਚਾਲਨ ਸੰਸਥਾ ਕੋਨਮੇਬੋਲ ਨੇ ਬਿਆਨ ’ਚ ਕਿਹਾ, ‘‘ਸਿਰਫ਼ ਇਕ ਸਰਵਸ੍ਰੇਸ਼ਠ ਖਿਡਾਰੀ ਚੁਣਨਾ ਸੰਭਵ ਨਹੀਂ ਸੀ ਕਿਉਂਕਿ ਇਸ ਟੂਰਨਾਮੈਂਟ ’ਚ ਦੋ ਖਿਡਾਰੀ ਅਜਿਹੇ ਹਨ।
ਮੇਸੀ ਨੇ 6 ਮੈਚਾਂ ’ਚ ਚਾਰ ਗੋਲ ਦਾਗਣ ਤੋਂ ਇਲਾਵਾ ਪੰਜ ਗੋਲ ਕਰਨ ’ਚ ਮਦਦ ਕੀਤੀ। ਨੇਮਾਰ ਨੇ ਪੰਜ ਮੈਚਾਂ ’ਚ ਦੋ ਗੋਲ ਕਰਨ ਦੇ ਇਲਾਵਾ ਤਿੰਨ ਗੋਲ ਕਰਨ ’ਚ ਮਦਦ ਕੀਤੀ। ਕੋਨਮੇਬੋਲ ਦੇ ਤਕਨੀਕੀ ਅਧਿਐਨ ਸਮੂਹ ਨੇ ਕਿਹਾ ਕਿ ਖਿਡਾਰੀਆਂ ਦਾ ਆਪਣੀਆਂ ਟੀਮਾਂ ’ਤੇ ਹਾਂ-ਪੱਖੀ ਅਸਰ ਰਿਹਾ ਤੇ ਕੋਪਾ ਅਮਰੀਕਾ ’ਚ ‘ਉਹ ਜਿੰਨੇ ਵੀ ਮੈਚ ਖੇਡੇ ਉਸ ’ਚ ਦੱਖਣੀ ਅਮਕੀਕੀ ਡੀ. ਐੱਨ. ਏ. ਦਾ ਅਕਸ’ ਸੀ।
ਅਧਿਐਨ ਸਮੂਹ ’ਚ ਕੋਲੰਬੀਆ ਦੇ ਫ੍ਰੇਂਸਿਸਕੋ ਮਾਤੁਰਾਨਾ ਤੇ ਕਾਰਲੋਸ ਰੇਸਟ੍ਰੇਪੋ, ਉਰੂਗਵੇ ਦੇ ਡੇਨੀਅਲ ਬਨਾਲੇਸ ਤੇ ਗੇਰਾਰਡੋ ਪੇਲੁਸ, ਅਰਜਨਟੀਨਾ ਦੇ ਸਰਜੀਓ ਬਤਿਸਤਾ ਤੇ ਨੇਰੀ ਪੰਪਿਡੋ ਤੇ ਬ੍ਰਾਜ਼ੀਲ ਦੇ ਓਸਵਾਲਡੋ ਡਿ ਓਲੀਵੀਏਰਾ ਸ਼ਾਮਲ ਸਨ। ਅਰਜਨਟੀਨਾ ਵੱਲੋਂ 2005 ’ਚ ਡੈਬਿਊ ਦੇ ਬਾਅਦ ਤੋਂ ਕਪਤਾਨ ਮੇਸੀ ਦਾ ਇਹ ਰਾਸ਼ਟਰੀ ਟੀਮ ਦੇ ਨਾਲ ਸਰਵਸ਼੍ਰੇਸ਼ਠ ਟੂਰਨਾਮੈਂਟ ਹੈ। ਨਾਲ ਹੀ ਉਹ ਮੈਦਾਨ ’ਤੇ ਕਪਤਾਨ ਦੇ ਰੂਪ ’ਚ ਕਾਫ਼ੀ ਸਹਿਜ ਦਿਸੇ। ਦੂਜੇ ਪਾਸੇ ਨੇਮਾਰ ਨੇ ਆਪਣੇ ਡਿ੍ਰਬਲ, ਪਾਸ ਤੇ ਸ਼ਾਟ ਨਾਲ ਬ੍ਰਾਜ਼ੀਲ ਦੀ ਟੀਮ ’ਚ ਅਹਿਮ ਭੂਮਿਕਾ ਨਿਭਾਈ। ਮਿਡਫੀਲਡਰ ਲੁਕਾਸ ਪੇਕਵੇਟਾ ਦੇ ਨਾਲ ਉਨ੍ਹਾਂ ਦੀ ਸ਼ਾਨਦਾਰ ਪਾਸਿੰਗ ਨੇ ਬ੍ਰਾਜ਼ੀਲ ਨੂੰ ਮਜ਼ਬੂਤੀ ਦਿੱਤੀ।
ਮੇਕਟਿਕ ਤੇ ਪਾਵਿਚ ਨੇ ਜਿੱਤਿਆ ਵਿੰਬਲਡਨ ਪੁਰਸ਼ ਡਬਲਜ਼ ਦਾ ਖ਼ਿਤਾਬ
NEXT STORY