ਜਲੰਧਰ— ਮੋਹਾਲੀ ਦੇ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਜਦੋਂ ਚੌਕੇ-ਛੱਕੇ ਲਗਾ ਰਹੀ ਸੀ ਤਾਂ ਇਕ ਪਾਸੇ ਪ੍ਰਿਟੀ ਜ਼ਿੰਟਾ ਆਪਣੀ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਲੱਗੀ ਹੋਈ ਸੀ ਪਰ ਇਸ ਦੌਰਾਨ ਇਕ ਘਟਨਾ ਸਾਹਮਣੇ ਆਈ ਜਿਸ ਦੌਰਾਨ ਪ੍ਰਿਟੀ ਜ਼ਿੰਟਾ ਸ਼ਰਮਾ ਗਈ। ਦਰਅਸਲ ਪ੍ਰਿਟੀ ਜਦੋਂ ਟੀਮ ਦੇ ਪ੍ਰਚਾਰ ਦੇ ਲਈ ਪ੍ਰਸ਼ੰਸਕਾਂ 'ਚ ਜਰਸੀਆਂ ਵੰਡ ਰਹੀ ਸੀ ਤਾਂ ਉਸਦੀ ਨਜ਼ਰ ਸਟੈਂਡ 'ਚ ਖੜ੍ਹੇ ਇਕ ਦਰਸ਼ਕ 'ਤੇ ਪਈ। ਉਸ ਫੈਨਸ ਨੇ ਇਕ ਬੋਰਡ ਨੂੰ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ- ਮੈਂ ਅੱਜ ਵੀ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਨਾਲ ਵਿਆਹ ਕਰ ਲਵੋ।
ਫੈਨਸ ਦੇ ਹੱਥ 'ਚ ਇਸ ਤਰ੍ਹਾਂ ਦਾ ਸਾਈਨ ਬੋਰਡ ਦੇਖ ਕੇ ਪ੍ਰਿਟੀ ਜ਼ਿੰਟਾ ਖੁਸ਼ ਹੋ ਗਈ। ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਹੱਥ ਮਿਲਾਇਆ ਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਦੇਖੋਂ ਤਸਵੀਰਾਂ—
ਅਜਾਰੇਂਕਾ ਨੇ ਛੱਡਿਆ ਮੈਚ, ਮੁਗੁਰੂਜਾ ਬਣੀ ਚੈਂਪੀਅਨ
NEXT STORY