ਲੰਡਨ— ਇੰਗਲੈਂਡ ਫੁੱਟਬਾਲ ਕਲੱਬ ਲੀਵਰਪੂਲ ਨੇ ਸਵਿਟਜ਼ਰਲੈਂਡ ਦੇ ਅੰਤਰਾਸ਼ਟਰੀ ਖਿਡਾਰੀ ਜਰਦਾਨ ਸ਼ਾਚਿਰੀ ਦੇ ਨਾਲ ਕਰਾਰ ਕੀਤਾ ਹੈ। ਕਲੱਬ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ਾਚਿਰੀ ਦੇ ਨਾਲ ਲੰਬੇ ਸਮੇਂ ਦਾ ਕਰਾਰ ਕੀਤਾ ਹੈ। ਬ੍ਰਿਟਿਸ਼ ਮੀਡੀਆ ਦੇ ਮੁਤਾਬਕ ਕਲੱਬ ਨੇ 26 ਸਾਲ ਦੇ ਸ਼ਾਚਿਰੀ ਦੇ ਨਾਲ ਪੰਜ ਸਾਲ ਦਾ ਕਰਾਰ ਕੀਤਾ ਹੈ। ਸ਼ਾਚਿਰੀ ਨਾਲ ਕੀਤਾ ਗਿਆ ਇਹ ਕਰਾਰ 1.7 ਕਰੋੜ ਡਾਲਰ ਦਾ ਹੈ। ਸ਼ਾਚਿਰੀ ਇਸ ਤੋਂ ਪਹਿਲਾਂ ਪ੍ਰੀਮੀਅਰ ਲੀਗ 'ਚ ਸਟੋਕ ਸਿਟੀ ਲਈ ਖੇਡਦੇ ਸਨ ਜੋ ਇਸ ਸੈਸ਼ਨ 'ਚ ਦੂਜੇ ਡਿਵੀਜਨ 'ਚ ਖਿਸਕ ਚੁੱਕੀ ਹੈ।
ਲੀਵਰਪੂਲ ਨਾਲ ਜੁੜ ਕੇ ਖੁਸ਼ ਹੈ ਸ਼ਾਚਿਰੀ
ਸ਼ਾਚਿਰੀ ਨੇ ਕਿਹਾ ਕਿ ਮੈਂ ਇੱਥੇ ਆ ਕੇ ਕਾਫੀ ਖੁਸ਼ ਹਾਂ। ਇਹ ਕਾਫੀ ਵੱਡਾ ਕਲੱਬ ਹੈ ਜਿਸ ਦਾ ਸ਼ਾਨਦਾਰ ਇਤਿਹਾਸ ਹੈ। ਟੀਮ 'ਚ ਵੱਡੇ ਖਿਡਾਰੀ ਅਤੇ ਸ਼ਾਨਦਾਰ ਕੋਚ (ਜੁਰਗੇਨ ਕਲੋਪ) ਹਨ। ਉਸ ਨੇ ਕਿਹਾ ਕਿ ਖਿਡਾਰੀ ਦੇ ਤੌਰ 'ਤੇ ਤੁਸੀਂ ਹਮੇਸ਼ਾ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ 'ਤੇ ਹੋਣਾ ਚਾਹੁੰਦੇ ਹੋ। ਕੁਝ ਸਾਲ ਪਹਿਲਾਂ ਮੈਂ ਇੱਥੇ ਆਉਣਾ ਚਾਹੁੰਦਾ ਸੀ ਪਰ ਮੁਸ਼ਕਲ ਸੀ। ਪਰ ਹੁਣ ਮੈਂ ਇੱਥੇ ਆ ਕੇ ਕਾਫੀ ਖੁਸ਼ ਹਾਂ।
ਫੁੱਟਬਾਲ ਵਿਸ਼ਵ ਕੱਪ ਦੌਰਾਨ ਸ਼ਾਚਿਰੀ ਅਤੇ ਸਵਿਟਜ਼ਰਲੈਂਡ ਦੇ ਦੋ ਹੋਰ ਖਿਡਾਰੀ ਗ੍ਰੇਟਿਨ ਹਾਕਾ ਅਤੇ ਸਟੀਫਨ ਲਿਚਸਟਨੇਰ 'ਤੇ ਫੀਫਾ ਨੇ ਜੁਰਮਾਨਾ ਵੀ ਲਗਾਇਆ ਸੀ। ਸ਼ਾਚਿਰੀ ਅਤੇ ਹਾਕਾ 'ਤੇ ਜਸ਼ਨ ਦੌਰਾਨ ਅਲਬਾਨਿਆਈ ਧਵਜ ਦਾ ਪ੍ਰਤੀਕ (ਡਬਲ ਈਗਲ) ਬਣਾਉਣ ਦਾ ਦੋਸ਼ ਲਗਾਇਆ ਸੀ। ਸ਼ਾਚਿਰੀ ਨੇ ਆਪਣੇ ਜੁੱਤੇ 'ਤੇ ਕੋਸੋਵੋ ਦਾ ਝੰਡਾ ਵੀ ਬਣਵਾਇਆ ਹੋਇਆ ਸੀ। ਫੀਫਾ ਨੇ ਹਾਲਾਂਕਿ ਉਸ 'ਤੇ ਸਿਰਫ 10.100 ਡਾਲਰ ਜਾ ਜੁਰਮਾਨਾ ਲਗਾਇਆ ਅਤੇ ਇਸ ਲਈ ਉਸ ਨੂੰ ਦੋ ਮੈਚਾਂ ਦੇ ਲਈ ਬਾਹਰ ਵੀ ਕੀਤਾ ਜਾ ਸਕਦਾ ਸੀ।
ਸ਼੍ਰੀਲੰਕਾ ਦੇ ਇਕ ਬੱਲੇਬਾਜ਼ ਦੇ ਬਰਾਬਰ ਵੀ ਦੌੜਾਂ ਨਹੀਂ ਬਣਾ ਸਕੀ ਸਾਊਥ ਅਫਰੀਕਾ, ਮਿਲੀ ਸ਼ਰਮਨਾਕ ਹਾਰ
NEXT STORY