ਵੈੱਬ ਡੈਸਕ- ਦੇਸ਼ ਭਰ 'ਚ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਅਤੇ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਇਕੱਠੇ ਨਜ਼ਰ ਆਏ। ਦੋਵਾਂ ਸਿਤਾਰਿਆਂ ਨੇ ਅਭਿਸ਼ੇਕ ਦੇ ਜੱਦੀ ਸ਼ਹਿਰ ਚੰਡੀਗੜ੍ਹ 'ਚ ਲੋਹੜੀ ਦਾ ਜਸ਼ਨ ਮਨਾਇਆ ਅਤੇ ਘਰ ਦੀ ਛੱਤ 'ਤੇ ਪਤੰਗਬਾਜ਼ੀ ਦਾ ਭਰਪੂਰ ਆਨੰਦ ਲਿਆ।
ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਅਭਿਸ਼ੇਕ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਜਸ਼ਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਹਿਲੀ ਤਸਵੀਰ 'ਚ ਦੋਵੇਂ ਇਕ ਵੱਡੀ ਹਰੀ ਪਤੰਗ ਨਾਲ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਅਭਿਸ਼ੇਕ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, “ਲੋਹੜੀ ਘਰ ਵਰਗਾ ਅਹਿਸਾਸ ਦਿਵਾਉਂਦੀ ਹੈ। ਸਾਰਿਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ। ਏਪੀ, ਆਉਣ ਲਈ ਅਤੇ ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਤੁਹਾਡਾ ਧੰਨਵਾਦ”।
ਦੋਵਾਂ ਦਾ ਸਟਾਈਲਿਸ਼ ਲੁੱਕ
ਲੋਹੜੀ ਦੇ ਇਸ ਤਿਉਹਾਰ 'ਤੇ ਦੋਵੇਂ ਸਿਤਾਰੇ ਕਾਫੀ ਸਟਾਈਲਿਸ਼ ਨਜ਼ਰ ਆਏ। ਏਪੀ ਢਿੱਲੋਂ ਨੇ ਫੁੱਲ-ਸਲੀਵ ਜਰਸੀ ਜੈਕਟ, ਗ੍ਰੇ ਪੈਂਟ ਅਤੇ ਬਰਾਊਨ ਬੂਟ ਪਹਿਨੇ ਹੋਏ ਸਨ। ਦੂਜੇ ਪਾਸੇ, ਅਭਿਸ਼ੇਕ ਸ਼ਰਮਾ ਨੇ ਸਫੇਦ ਸ਼ਰਟ, ਕਾਲੀ ਪੈਂਟ ਅਤੇ ਜੈਕਟ ਦੇ ਨਾਲ ਆਪਣੇ ਆਈਕੋਨਿਕ ਸਨਗਲਾਸ ਲਗਾਏ ਹੋਏ ਸਨ।
ਪੁਰਾਣੀ ਹੈ ਦੋਸਤੀ
ਜ਼ਿਕਰਯੋਗ ਹੈ ਕਿ ਅਭਿਸ਼ੇਕ ਸ਼ਰਮਾ ਅਤੇ ਏਪੀ ਢਿੱਲੋਂ ਦੋਵੇਂ ਪੰਜਾਬ ਨਾਲ ਸਬੰਧ ਰੱਖਦੇ ਹਨ ਅਤੇ ਆਪਸ 'ਚ ਗੂੜ੍ਹੇ ਮਿੱਤਰ ਹਨ। ਕੁਝ ਹਫ਼ਤੇ ਪਹਿਲਾਂ ਜੈਪੁਰ 'ਚ ਇਕ ਲਾਈਵ ਪਰਫਾਰਮੈਂਸ ਦੌਰਾਨ ਏਪੀ ਢਿੱਲੋਂ ਨੇ ਅਭਿਸ਼ੇਕ ਨੂੰ ਸਟੇਜ 'ਤੇ ਵੀ ਬੁਲਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਸ਼ਵ ਮਹਿਲਾ ਹਾਕੀ ਚੈਂਪੀਅਨਸ਼ਿਪ 'ਚ ਕੈਨੇਡਾ ਦੀ ਸ਼ਾਨਦਾਰ ਜਿੱਤ, ਹੰਗਰੀ ਨੂੰ 14-0 ਨਾਲ ਹਰਾਇਆ
NEXT STORY