ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ-2019 (ਆਈ.ਪੀ.ਐੱਲ-2019) ਦੇ ਆਗਾਜ਼ ਹੋਣ 'ਚ ਹੁਣ ਇਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸਾਰੀਆਂ 8 ਟੀਮਾਂ ਨੇ ਖਿਤਾਬ ਦੀ ਦਾਅਵੇਦਾਰੀ ਲਈ ਕਮਰ ਕਸ ਲਈ ਹੈ। ਕ੍ਰਿਕਟ ਪ੍ਰੇਮੀਆਂ ਨੂੰ ਇਕ ਵਾਰ ਫਿਰ ਤੋਂ ਚੌਕਿਆਂ ਅਤੇ ਛੱਕਿਆਂ ਦੀ ਬਰਸਾਤ ਦੀ ਉਮੀਦ ਹੋਵੇਗੀ।
ਆਈ.ਪੀ.ਐੱਲ. 'ਚ ਧਮਾਕੇਦਾਰ ਬੱਲੇਬਾਜ਼ੀ ਆਮ ਗੱਲ ਹੈ। ਉਂਝ ਤਾਂ ਆਈ.ਪੀ.ਐੱਲ. 'ਚ ਕਈ ਰਿਕਾਰਡ ਬਣੇ ਅਤੇ ਢਹਿ-ਢੇਰੀ ਹੋਏ ਹਨ ਪਰ 11ਵੇਂ ਸੀਜ਼ਨ 2018 'ਚ ਇਕ ਰਿਕਾਰਡ ਬੇਹੱਦ ਖਾਸ ਹੈ। ਦਰਅਸਲ ਪਿਛਲੇ ਸੀਜ਼ਨ 'ਚ ਆਈ.ਪੀ.ਐੱਲ. ਦੇ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਗਿਆ ਸੀ। ਇਹ ਅਰਧ ਸੈਂਕੜਾ ਕਿੰਗਜ਼ ਇਲੈਵਨ ਪੰਜਾਬ ਦੇ ਲਈ ਪਹਿਲੀ ਵਾਰ ਖੇਡ ਰਹੇ ਲੋਕੇਸ਼ ਰਾਹੁਲ ਨੇ ਜੜਿਆ ਸੀ।ਰਾਹੁਲ ਨੇ ਸਿਰਫ 14 ਗੇਂਦਾਂ 'ਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ। ਰਾਹੁਲ ਦੇ ਧਮਾਕੇਦਾਰ ਅਰਧ ਸੈਂਕੜੇ ਦਾ ਅੰਦਾਜ਼ਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਸ ਦੌਰਾਨ 4 ਛੱਕੇ ਅਤੇ 6 ਚੌਕੇ ਜੜੇ। ਇਸ ਤੋਂ ਬਾਅਦ ਆਈ.ਪੀ.ਐੱਲ. 'ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਯੂਸੁਫ ਪਠਾਨ ਅਤੇ ਸੁਨੀਲ ਨਰੇਨ ਦੇ ਨਾਂ ਸਾਂਝੇ ਤੌਰ 'ਤੇ ਦਰਜ ਹੈ। ਦੋਵੇਂ 15-15 ਗੇਂਦਾਂ 'ਚ ਅਰਧ ਸੈਂਕੜਾ ਜੜ ਚੁੱਕੇ ਹਨ।

ਟੀ-20 'ਚ ਯੁਵਰਾਜ ਅਜੇ ਵੀ ਸਰਤਾਜ
ਆਈ.ਪੀ.ਐੱਲ. 'ਚ ਲੋਕੇਸ਼ ਰਾਹੁਲ ਨੇ ਭਾਵੇਂ ਹੀ 14 ਗੇਂਦਾਂ 'ਚ ਅਰਧ ਸੈਂਕੜਾ ਜੜਨ ਦਾ ਰਿਕਾਰਡ ਬਣਾਇਆ ਹੋਵੇ ਪਰ ਕੌਮਾਂਤਰੀ ਟੀ-20 ਕ੍ਰਿਕਟ 'ਚ ਅਜ ਵੀ ਇਹ ਰਿਕਾਰਡ ਯੁਵਰਾਜ ਸਿੰਘ ਦੇ ਨਾਂ ਹੈ। ਯੁਵਰਾਜ ਨੇ ਟੀ-20 ਵਿਸ਼ਵ ਕੱਪ 2007 'ਚ ਇੰਗਲੈਂਡ ਦੇ ਖਿਲਾਫ ਮੈਚ 'ਚ ਸਭ ਤੋਂ ਤੇਜ਼ ਟੀ-20 ਹਾਫ ਸੈਂਚੁਰੀ ਬਣਾਈ ਸੀ। ਯੁਵਰਾਜ ਨੇ ਸਿਰਫ 12 ਗੇਂਦਾਂ 'ਚ ਹੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ। ਇਸ ਪਾਰੀ ਦੇ ਦੌਰਾਨ ਯੁਵੀ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੇ ਇਕ ਓਵਰ ਦੀਆਂ ਸਾਰੀਆਂ 6 ਗੇਂਦਾਂ 'ਤੇ ਛੱਕੇ ਜੜਨ ਦਾ ਰਿਕਾਰਡ ਬਣਾਇਆ ਸੀ।
ਵਿਰਾਟ ਕੋਹਲੀ ਨੇ ਦੱਸਿਆ, RCB ਅਜੇ ਤੱਕ ਕਿਉਂ ਨਹੀਂ ਜਿੱਤ ਸਕੀ IPL ਖਿਤਾਬ
NEXT STORY