ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 12ਵੇਂ ਸੀਜ਼ਨ ਲਈ ਕਮਰ ਕਸ ਲਈ ਹੈ। ਇਸ ਸੀਜ਼ਨ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਅਤੇ ਰਾਇਲ ਚੈਲੰਜਰ ਬੈਂਗਲੁਰੂ (ਆਰ.ਸੀ.ਬੀ.) ਵਿਚਾਲੇ 23 ਮਾਰਚ ਨੂੰ ਖੇਡਿਆ ਜਾਵੇਗਾ। ਆਰ.ਸੀ.ਬੀ. ਅਜੇ ਤਕ ਇਕ ਵੀ ਖਿਤਾਬ ਆਪਣੇ ਨਾਂ ਕਰਨ 'ਚ ਕਾਮਯਾਬ ਨਹੀਂ ਹੋ ਸਕੀ ਹੈ। ਕ੍ਰਿਕਟ ਪ੍ਰੇਮੀਆਂ ਵਿਚਾਲੇ ਇਕ ਚਰਚਾ ਲੰਬੇ ਸਮੇਂ ਤੋਂ ਹੈ ਕਿ ਆਰ.ਸੀ.ਬੀ. 'ਚ ਕਈ ਦਿੱਗਜ ਕ੍ਰਿਕਟਰ ਹੋਣ ਦੇ ਬਾਵਜੂਦ ਟੀਮ ਖਿਤਾਬ ਕਿਉਂ ਨਹੀਂ ਜਿੱਤ ਸਕੀ ਹੈ। ਹੁਣ ਇਸ ਸਵਾਲ ਦਾ ਜਵਾਬ ਆਰ.ਸੀ.ਬੀ. ਦੇ ਕਪਤਾਨ ਕੋਹਲੀ ਨੇ ਖੁਦ ਦਿੱਤਾ ਹੈ।

ਆਰ.ਸੀ.ਬੀ. ਨੇ ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਅਜੇ ਤਕ ਤਿੰਨ ਫਾਈਨਲ (2009, 2011 ਅਤੇ 2016) ਖੇਡੇ ਹਨ। ਹਰ ਵਾਰ ਟੀਮ ਨੂੰ ਦੂਜੇ ਸਥਾਨ 'ਤੇ ਰਹਿ ਕੇ ਸਬਰ ਕਰਨਾ ਪਿਆ ਹੈ। ਆਰ.ਸੀ.ਬੀ. ਦੇ ਇਕ ਵੀ ਖਿਤਾਬ ਨਾ ਜਿੱਤਣ 'ਤੇ ਕੋਹਲੀ ਨੇ ਪੱਤਰਕਾਰਾਂ ਨੂੰ ਕਿਹਾ, ''ਅਸਫਲਤਾ ਉੱਥੇ ਹੀ ਮਿਲਦੀ ਹੈ ਜਿੱਥੇ ਫੈਸਲੇ ਠੀਕ ਢੰਗ ਨਾਲ ਨਹੀਂ ਕੀਤੇ ਜਾਂਦੇ ਹਨ। ਜੇਕਰ ਮੈਂ ਇੱਥੇ ਬੈਠ ਕੇ ਕਹਿੰਦਾ ਹਾਂ ਕਿ ਸਾਡੀ ਕਿਸਮਤ ਖਰਾਬ ਸੀ ਤਾਂ ਇਹ ਸਹੀ ਨਹੀਂ ਹੋਵੇਗਾ। ਤੁਸੀਂ ਆਪਣੀ ਕਿਸਮਤ ਖੁਦ ਬਣਾਉਂਦੇ ਹੋ। ਜੇਕਰ ਤੁਸੀਂ ਖਰਾਬ ਫੈਸਲਾ ਕਰਦੇ ਹੋ ਅਤੇ ਦੂਜੀ ਟੀਮ ਚੰਗਾ ਕਰਦੀ ਹੈ ਤਾਂ ਤੁਸੀਂ ਹਾਰ ਜਾਵੋਗੇ।''
ਰਾਇਲ ਚੈਲੰਜਰ ਬੈਂਗਲੁਰੂ ਦੀ ਟੀਮ
ਵਿਰਾਟ ਕੋਹਲੀ (ਕਪਤਾਨ), ਮੋਈਨ ਅਲੀ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਏ.ਬੀ. ਡਿਵੀਲੀਅਰਸ, ਕੋਲਿਨ ਡਿ ਗ੍ਰੈਂਡਹੋਮ, ਪਵਨ ਨੇਗੀ, ਉਮੇਸ਼ ਯਾਦਵ, ਮਾਰਕਸ ਸਟਾਈਇੰਸ, ਟਿਮ ਸਾਊਦੀ, ਸ਼ਿਮਰਾਨ ਹੇਟਮਾਇਰ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਨੀ, ਪ੍ਰਯਾਸ ਰੇ ਬਰਮਨ, ਕੁਲਵੰਤ ਖੇਜਰੋਲੀਆ, ਨਾਥਨ ਕੂਲਟਰ-ਨਾਈਲ, ਪਾਰਥਿਵ ਪਟੇਲ, ਸ਼ਿਵਮ ਦੁਬੇ, ਅਕਸ਼ਦੀਪ ਨਾਥ, ਹਿੰਮਤ ਸਿੰਘ, ਗੁਰਕੀਰਤ ਮਾਨ ਸਿੰਘ, ਦੇਵਦੱਤ ਪੱਡੀਕੱਲ, ਹੈਨਰਿਕ ਕਲਾਸੇਨ, ਮਿਲਿੰਦ ਕੁਮਾਰ।
ਕੀਨੀਆ ਓਪਨ 'ਚ ਪੰਜਵੇਂ ਸਥਾਨ 'ਤੇ ਰਹੇ ਭੁੱਲਰ
NEXT STORY