ਸਪੋਰਟਸ ਡੈਸਕ— ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਮੰਨਦੇ ਹਨ ਕਿ ਤਕਨੀਕ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਦੌੜਾਂ ਜੁਟਾਉਣ ਲਈ ਥੋੜ੍ਹਾ ਸੰਜਮ ਵਰਤਣ ਦੀ ਜ਼ਰੂਰਤ ਹੈ। ਅਫਗਾਨਿਸਤਾਨ ਖਿਲਾਫ ਇਕਮਾਤਰ ਟੈਸਟ ਮੈਚ 'ਚ ਅਰਧ ਸੈਂਕੜਾ ਅਤੇ ਪਿਛਲੇ ਸਾਲ ਇੰਗਲੈਂਡ 'ਚ 149 ਦੌੜਾਂ ਦੇ ਇਲਾਵਾ ਰਾਹੁਲ ਨੇ 2018 ਦੇ ਸ਼ੁਰੂ ਦੇ ਬਾਅਦ ਤੋਂ ਲੰਬੇ ਫਾਰਮੈਟ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ। ਵੈਸਟਇੰਡੀਜ਼ ਖਿਲਾਫ ਚਲ ਰਹੇ ਮੁਕਾਬਲੇ 'ਚ ਰਾਹੁਲ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਵੀ ਵਿਕਟ ਗੁਆ ਦਿੱਤਾ।
ਰਾਹੁਲ ਨੇ ਪਹਿਲੀ ਪਾਰੀ 'ਚ 44 ਦੌੜਾਂ ਬਣਾਈਆਂ ਸਨ ਅਤੇ ਉਹ ਦੂਜੀ ਪਾਰੀ 'ਚ 38 ਦੌੜਾਂ ਆਊਟ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਪਰ ਮੈਂ ਕਾਫੀ ਚੀਜ਼ਾਂ ਸਹੀ ਕਰ ਰਿਹਾ ਹਾਂ। ਮੈਨੂੰ ਸਿਰਫ ਥੋੜ੍ਹਾ ਸੰਜਮ ਵਰਤਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਚੰਗੀਆਂ ਚੀਜ਼ਾਂ ਕਰ ਰਿਹਾ ਹਾਂ ਅਤੇ ਉਨ੍ਹਾਂ ਨੂੰ 35 ਤੋਂ 45 ਦੌੜਾਂ ਤਕ ਇਸ ਤਰ੍ਹਾਂ ਹੀ ਰੱਖਣਾ ਹੋਵੇਗਾ। ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ। ਮੈਂ ਦੋਵੇਂ ਪਾਰੀਆਂ 'ਚ ਸਹਿਜ ਸੀ। ਮੈਂ ਕਾਫੀ ਚੀਜ਼ਾਂ ਲਈ ਬਹੁਤ ਖੁਸ਼ ਹਾਂ।
ਭਾਰਤ ਖਿਲਾਫ ਖਾਤਾ ਖੋਲੇ ਬਗੈਰ ਸ਼ਰਮਨਾਕ ਰਿਕਾਰਡ ਬਣਾ ਗਏ ਮਿਗੁਲ ਕਮਿੰਸ
NEXT STORY