ਸਪੋਰਸਟ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਖਿਲਾਫ ਏਂਟੀਗਾ 'ਚ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਵਿੰਡੀਜ਼ ਦੀ ਟੀਮ ਆਪਣੀ ਪਹਿਲੀ ਪਾਰੀ 'ਚ 222 ਦੌੜਾਂ 'ਤੇ ਆਊਟ ਹੋ ਗਈ। ਪਹਿਲੀ ਪਾਰੀ ਦੇ ਆਧਾਰ 'ਤੇ ਟੀਮ ਇੰਡੀਆ ਨੂੰ ਮੇਜਬਾਨ ਟੀਮ 'ਤੇ 75 ਦੌੜਾਂ ਦੀ ਬੜ੍ਹਤ ਹਾਸਲ ਹੋਈ। ਇਸ 'ਚ ਬੱਲੇਬਾਜ਼ੀ ਕਰਨ ਉਤਰੇ ਵੈਸਟਇੰਡੀਜ਼ ਦੇ ਮਿਗੁਲ ਕਮਿੰਸ ਨੇ ਸ਼ਨੀਵਾਰ ਨੂੰ ਭਾਰਤ ਖਿਲਾਫ ਪਹਿਲਾਂ ਟੈਸਟ 'ਚ ਇੱਕ ਸ਼ਰਮਨਾਕ ਰਿਕਾਰਡ ਬਣਾਇਆ।
ਮੈਚ ਦੇ ਦੌਰਾਨ ਦਸਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮਿਗੁਲ ਕਮਿੰਸ ਨੇ 95 ਮਿੰਟ ਤੱਕ ਪਿੱਚ 'ਤੇ ਟਿਕੇ ਰਹੇ। ਇਸ ਦੌਰਾਨ ਉਨ੍ਹਾਂ ਨੇ 45 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਆਪਣਾ ਖਾਤਾ ਤੱਕ ਵੀ ਨਾ ਖੋਲ ਸਕੇ। ਇਸ ਤੋਂ ਬਾਅਦ ਰਵਿੰਦਰ ਜਡੇਜਾ ਨੇ ਬੋਲਡ ਕਰ ਉਨ੍ਹਾਂ ਦੀ ਪਾਰੀ ਖਤਮ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਸਟਇੰਡੀਜ਼ ਲਈ ਇਕ ਟੈਸਟ ਪਾਰੀ 'ਚ ਸਭ ਤੋਂ ਜ਼ਿਆਦਾ ਗੇਂਦ ਖੇਡ ਕੇ ਖਾਤਾ ਨਾ ਖੋਲ੍ਹਣ ਦੇ ਇਸ 24 ਸਾਲ ਪੁਰਾਣੇ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ।
ਮਿਗੁਲ ਕਮਿੰਸ ਤੋਂ ਪਹਿਲਾਂ ਵੈਸਟਇੰਡੀਜ਼ ਲਈ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਗੇਂਦਾਂ ਖੇਡ ਕੇ ਖਾਤਾ ਨਾ ਖੋਲਣ ਦਾ ਰਿਕਾਰਡ ਕੀਥ ਆਰਥਟਨ ਦੇ ਨਾਂ ਦਰਜ ਸੀ। ਆਰਥਟਨ ਨੇ ਇੰਗਲੈਂਡ ਖਿਲਾਫ ਸਾਲ 1995 'ਚ ਲਾਰਡਸ ਦੇ ਮੈਦਾਨ 'ਤੇ 40 ਗੇਂਦ ਖੇਡ ਕੇ ਖਾਤਾ ਵੀ ਨਹੀਂ ਖੋਲ ਸਕੇ ਸਨ। 
ਸਭ ਤੋਂ ਜ਼ਿਆਦਾ ਗੇਂਦਾਂ ਖੇਡ ਖਾਤਾ ਨਾ ਖੋਲ੍ਹਣ ਵਾਲੇ ਕੈਰੇਬੀਆਈ ਬੱਲੇਬਾਜ਼
ਖਿਡਾਰੀ ਬਨਾਮ ਵੈਨਿਊ ਸਾਲ
ਮਿਗੁਲ ਕਮਿੰਸ ਭਾਰਤ ਨਾਰਥ ਸਾਊਂਟ 2019
ਕੀਥ ਆਰਥਟਨ ਇੰਗਲੈਂਡ ਲਾਰਡਸ 1995
ਮਾਰਵਨ ਡਿੱਲਨ ਪਾਕਿਸਤਾਨ ਸ਼ਾਰਜਾਹ 2002
ਹਾਲਾਂਕਿ ਮਿਗੁਏਲ ਸਭ ਤੋਂ ਜ਼ਿਆਦਾ ਮਿੰਟ ਤੱਕ ਬਿਨਾਂ ਦੌੜਾਂ ਬਣਾਏ ਬੱਲੇਬਾਜੀ ਕਰਨ ਦਾ ਰਿਕਾਰਡ ਆਪਣੇ ਨਾਂ ਕਰਨ ਤੋਂ ਖੁੰਝ ਗਏ। ਨਿਊਜ਼ੀਲੈਂਡ ਦੇ ਸਾਬਕਾ ਗੇਂਦਬਾਜ਼ ਜੋਫ ਏਲੀਅਟ ਨੇ ਇਹ ਰਿਕਾਰਡ ਸਾਲ 1999 'ਚ ਕਾਇਮ ਕੀਤਾ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 101 ਮਿੰਟ ਤੱਕ ਬੱਲੇਬਾਜ਼ੀ ਕੀਤੀ ਸੀ ਅਤੇ ਆਪਣਾ ਖਾਤਾ ਤੱਕ ਨਹੀਂ ਖੋਲ ਸਕੇ। ਮਿਗੁਲ ਕਮਿੰਸ ਨੇ ਭਾਰਤ ਖਿਲਾਫ 95 ਮਿੰਟ ਤੱਕ ਬਿਨਾਂ ਖਾਤਾ ਖੋਲੇ ਬੱਲੇਬਾਜ਼ੀ ਕੀਤੀ ਅਤੇ ਆਊਟ ਹੋ ਗਏ। ਉਥੇ ਹੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜਿਮੀ ਐਂਡਰਸਨ ਸਾਲ 2014 'ਚ ਸ਼੍ਰੀਲੰਕਾ ਖਿਲਾਫ 81 ਮਿੰਟ ਤੱਕ ਪਿਚ 'ਤੇ ਟਿਕੇ ਰਹੇ ਪਰ ਆਪਣਾ ਖਾਤਾ ਖੋਲ੍ਹਣ 'ਚ ਨਾਕਾਮ ਰਹੇ।
ਸੰਨਿਆਸ ਦੇ ਫੈਸਲੇ 'ਤੇ ਅੰਬਾਤੀ ਰਾਇਡੂ ਨੇ ਲਿਆ ਯੂ-ਟਰਨ, ਕਿਹਾ- IPL 'ਚ ਜ਼ਰੂਰ ਖੇਡਾਂਗਾ
NEXT STORY