ਨਵੀਂ ਦਿੱਲੀ, (ਭਾਸ਼ਾ)– ਮੁਹੰਮਦ ਸ਼ੰਮੀ ਦੇ ਜ਼ਖ਼ਮੀ ਗਿੱਟੇ ਦੇ ਆਪ੍ਰੇਸ਼ਨ ਤੋਂ ਬਾਅਦ ਹੁਣ ਟਾਂਕੇ ਖੋਲ੍ਹ ਦਿੱਤੇ ਗਏ ਹਨ ਤੇ ਇਸ ਭਾਰਤੀ ਤੇਜ਼ ਗੇਂਦਬਾਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਲਾਜ ਪ੍ਰਕਿਰਿਆ ਦੇ ਅਗਲੇ ਪੜਾਅ ਦਾ ਇੰਤਜ਼ਾਰ ਕਰ ਰਿਹਾ ਹੈ। ਵਨ ਡੇ ਵਿਸ਼ਵ ਕੱਪ ’ਚ 24 ਵਿਕਟਾਂ ਲੈਣ ਵਾਲਾ ਸ਼ੰਮੀ ਸੱਟ ਕਾਰਨ ਇੰਗਲੈਂਡ ਵਿਰੁੱਧ ਹਾਲ ਹੀ ਵਿਚ ਖਤਮ ਹੋਈ 5 ਟੈਸਟ ਮੈਚਾਂ ਦੀ ਲੜੀ ’ਚ ਨਹੀਂ ਖੇਡ ਸਕਿਆ ਸੀ।
ਉਸ ਨੇ ਪਿਛਲੇ ਮਹੀਨੇ ਆਪਣੇ ਜ਼ਖ਼ਮੀ ਗਿੱਟੇ ਦਾ ਆਪ੍ਰੇਸ਼ਨ ਕਰਵਾਇਆ ਸੀ ਤੇ ਇਸ ਕਾਰਨ ਉਹ ਆਈ. ਪੀ. ਐੱਲ. ’ਚ ਵੀ ਨਹੀਂ ਖੇਡ ਸਕੇਗਾ। 33 ਸਾਲਾ ਇਸ ਤੇਜ਼ ਗੇਂਦਬਾਜ਼ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਕੋਈ ਪ੍ਰਤੀਯੋਗੀ ਮੈਚ ਨਹੀਂ ਖੇਡਿਆ ਹੈ। ਭਾਰਤੀ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੰਮੀ ਅਤੇ ਇਕ ਹੋਰ ਤੇਜ਼ ਗੇਂਦਬਾਜ਼ ਮਸ਼ਹੂਰ ਕ੍ਰਿਸ਼ਨਾ ਆਈ.ਪੀ.ਐੱਲ. 'ਚ ਨਹੀਂ ਖੇਡ ਸਕਣਗੇ।
ਰਣਜੀ ਟਰਾਫੀ ਫਾਈਨਲ ਦੇ ਆਖਰੀ ਦਿਨ ਮੁੰਬਈ ਲਈ ਮੈਦਾਨ 'ਚ ਉਤਰਨਗੇ ਅਈਅਰ
NEXT STORY