ਮਾਰੀਸ਼ਸ (ਬਿਊਰੋ)— ਪਹਿਲੇ ਤਿੰਨ ਦਿਨ ਤੱਕ ਚੰਗੀ ਖੇਡ ਦਿਖਾਉਣ ਵਾਲੇ ਭਾਰਤੀ ਗੋਲਫਰ ਅਰਜੁਨ ਅਟਵਾਲ ਐਫਰੋ ਏਸ਼ੀਆ ਬੈਂਕ ਓਪਨ ਦੇ ਅੰਤਿਮ ਦਿਨ ਇੱਥੇ ਪਲੇਅ ਆਫ 'ਚ ਦੱਖਣੀ ਅਫਰੀਕਾ ਦੇ ਡਾਇਲਨ ਫ੍ਰਿਟਲੀ ਤੋਂ ਹਾਰ ਗਏ।
ਨਿਯਮਿਤ ਖੇਡ 'ਚ ਅਟਵਾਲ ਜਦੋਂ ਫ੍ਰਿਟਲੀ ਤੋਂ ਇਕ ਸ਼ਾਟ ਪਿੱਚੇ ਸਨ ਤੱਦ ਉਨ੍ਹਾਂ ਕੋਲ ਜਿੱਤ ਦਾ ਮੌਕਾ ਸੀ ਪਰ ਉਨ੍ਹਾਂ ਦਾ ਈਗਲ ਪੁੱਟ ਹੋਲ ਦੇ ਕਰੀਬ ਤੋਂ ਨਿਕਲ ਗਿਆ ਅਤੇ ਬਰਡੀ ਕਰਨ ਨਾਲ ਮੁਕਾਬਲਾ ਪਲੇਅ ਆਫ ਤੱਕ ਖਿਚ ਗਿਆ। ਪਲੇਅ ਆਫ ਨੇ ਵੀ ਅਟਵਾਲ ਦਾ ਸਾਥ ਨਹੀਂ ਦਿੱਤਾ ਅਤੇ ਫ੍ਰਿਟਲੀ ਨੇ ਸੈਸ਼ਨ ਦੀ ਦੂਜੀ ਜਿਤ ਦਰਜ ਕੀਤੀ।
ਆਸਟ੍ਰੇਲੀਆ 'ਚ ਡੇ-ਨਾਈਟ ਟੈਸਟ ਖੇਡ ਸਕਦੈ ਭਾਰਤ
NEXT STORY