ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ 31ਵਾਂ ਮੈਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ) ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਚੋਟੀਆਂ ਦੀਆਂ ਚਾਰ ਟੀਮਾਂ 'ਚ ਬਣੀਆਂ ਹੋਈਆਂ ਹਨ ਤੇ ਸ਼ਾਨਦਾਰ ਲੈਅ 'ਚ ਨਜ਼ਰ ਆ ਰਹੀਆਂ ਹਨ। ਇਕ ਪਾਸੇ ਨਵੀਂ ਟੀਮ ਲਖਨਊ ਹੈ ਜੋ ਅਜੇ ਤਕ ਦੇ ਹੋਏ 6 ਮੈਚਾਂ 'ਚੋਂ 4 'ਚ ਜਿੱਤ ਦਰਜ ਕਰ ਚੁੱਕੀ ਹੈ ਤੇ ਦੂਜੇ ਪਾਸੇ ਆਰ ਸੀ ਬੀ ਦੀ ਮਸ਼ਹੂਰ ਟੀ ਆਰ. ਸੀ. ਬੀ. ਹੈ ਜਿਸ ਨੇ ਵੀ ਆਪਣੇ 6 'ਚੋਂ ਚਾਰ ਮੈਚਾਂ 'ਚ ਜਿੱਤ ਦਾ ਸਵਾਦ ਚਖਿਆ ਹੈ
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਦੋਵੇਂ ਟੀਮਾਂ ਇਸ ਤਰ੍ਹਾ ਹਨ -
ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡਿ ਕਾਕ (ਵਿਕਟਕੀਪਰ), ਆਯੁਸ਼ ਬਡੋਨੀ, ਦੀਪਕ ਹੁੱਡਾ, ਮਾਰਕਸ ਸਟੋਈਨਿਸ, ਜੇਸਨ ਹੋਲਡਰ, ਕਰੁਣਾਲ ਪੰਡਯਾ, ਕ੍ਰਿਸ਼ਣੱਪਾ ਗੌਤਮ, ਦੁਸ਼ਮੰਥ ਚਮੀਰਾ, ਆਵੇਸ਼ ਖ਼ਾਨ, ਰਵੀ ਬਿਸ਼ਨੋਈ।
ਰਾਇਲ ਚੈਲੰਜਰਜ਼ ਬੈਂਗਲੁਰੂ : ਅਨੁਜ ਰਾਵਤ, ਫਾਫ ਡੁਪਲੇਸਿਸ (ਕਪਤਾਨ), ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਗਲੇਨ ਮੈਕਸਵੇਲ, ਵਾਨਿੰਦੂ ਹਸਰੰਗਾ, ਸ਼ਾਹਬਾਜ਼ ਅਹਿਮਦ, ਸੁਯਸ਼ ਪ੍ਰਭੂਦੇਸਾਈ, ਮੁਹੰਮਦ ਸਿਰਾਜ, ਆਕਾਸ਼ਦੀਪ ਸਿੰਘ, ਜੋਸ਼ ਹੇਜ਼ਲਵੁੱਡ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
KKR ਦੇ ਲਈ ਸੁਨੀਲ ਨਾਰਾਇਣ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਇਕਲੌਤੇ ਖਿਡਾਰੀ
NEXT STORY