ਮਿਲਾਨ– ਰੋਮੇਲੂ ਲੂਕਾਕੂ ਨੇ ਦੋ ਗੋਲ ਕਰਕੇ ਆਪਣੇ ਕਰੀਅਰ ਦੇ ਕੁਲ ਗੋਲਾਂ ਦੀ ਗਿਣਤੀ 300 ’ਤੇ ਪਹੁੰਚਾ ਦਿੱਤੀ ਹੈ, ਜਿਸ ਨਾਲ ਇੰਟਰ ਮਿਲਾਨ ਨੇ ਲਾਜੀਓ ਨੂੰ 3-1 ਨਾਲ ਹਰਾ ਕੇ ਇਟਾਲੀਅਨ ਫੁੱਟਬਾਲ ਲੀਗ ਸਿਰੀ-ਏ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਲੂਕਾਕੂ ਨੇ ਪੈਨਲਟੀ ’ਤੇ ਗੋਲ ਕੀਤਾ ਤੇ ਉਸ ਤੋਂ ਬਾਅਦ ਪਹਿਲੇ ਹਾਫ ਦੇ ਆਖਿਰ ਵਿਚ ਦੂਜਾ ਗੋਲ ਕਰਕੇ ਵਿਸ਼ੇਸ਼ ਉਪਲੱਬਧੀ ਵੀ ਹਾਸਲ ਕੀਤੀ। ਉਸ ਨੇ ਇਸ ਤੋਂ ਇਲਾਵਾ ਲਾਟਾਰੋ ਮਾਰਟੀਨੇਜ਼ ਦੇ ਗੋਲ ਵਿਚ ਵੀ ਮਦਦ ਕੀਤੀ।
ਲਾਜੀਓ ਵਲੋਂ ਇਕਲੌਤਾ ਗੋਲ ਗੋਂਜਾਲੋ ਐਸਕਾਲੇਂਟੇ ਨੇ ਕੀਤਾ। ਇਸ ਜਿੱਤ ਨਾਲ ਇੰਟਰ ਮਿਲਾਨ ਦੇ 22 ਮੈਚਾਂ ਵਿਚੋਂ 50 ਅੰਕ ਹੋ ਗਏ ਹਨ ਤੇ ਉਹ ਏ. ਸੀ. ਮਿਲਾਨ ਤੋਂ ਇਕ ਅੰਕ ਅੱਗੇ ਹੋ ਗਿਆ ਹੈ। ਏ. ਸੀ. ਮਿਲਾਨ ਨੂੰ ਸ਼ਨੀਵਾਰ ਨੂੰ ਸਪੇਜੀਓ ਹੱਥੋਂ 2-0 ਨਾਲ ਹਾਰ ਝੱਲਣੀ ਪਈ ਸੀ। ਇਕ ਹੋਰ ਮੈਚ ਵਿਚ ਜੋਰਡਨ ਵਰੇਟਾਊਟ ਦੇ ਦੋ ਗੋਲਾਂ ਦੀ ਮਦਦ ਨਾਲ ਰੇਮਾ ਨੇ ਓਡਿਨਸੇ ਨੂੰ 3-0 ਨਾਲ ਹਰਾ ਕੇ ਲੀਗ ਵਿਚ ਤੀਜਾ ਸਥਾਨ ਹਾਸਲ ਕਰ ਲਿਆ ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL : ਕਿੰਗਜ਼ 11 ਪੰਜਾਬ ਦਾ ਨਾਮ ਬਦਲੇਗਾ, ਇਸ ਨਾਂ ’ਤੇ ਹੋ ਰਹੀ ਹੈ ਚਰਚਾ
NEXT STORY