ਸ਼੍ਰੀਨਗਰ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਜ਼ਾਦੀ ਦੇ ਦਿਨ ਭਾਵ 15 ਅਗਸਤ ਨੂੰ ਲੇਹ, ਲੱਦਾਖ 'ਚ ਤਿਰੰਗਾ ਲਹਿਰਾ ਸਕਦੇ ਹਨ। ਭਾਰਤੀ ਆਰਮੀ 'ਚ ਆਨਰੇਰੀ ਲੈਫਟੀਨੈਂਟ ਕਰਨਲ ਦਾ ਰੈਂਕ ਹਾਸਲ ਕਰਨ ਵਾਲੇ ਧੋਨੀ ਇਸ ਸਮੇਂ ਆਰਮੀ ਦੀ 106 ਟੀ. ਏ. ਬਟਾਲੀਅਨ (ਪੈਰਾ) ਦੇ ਨਾਲ ਦੱਖਣੀ ਕਸ਼ਮੀਰ 'ਚ ਹਨ। ਖਬਰਾਂ ਮੁਤਾਬਕ ਉਹ 10 ਅਗਸਤ ਨੂੰ ਆਪਣੀ ਬਟਾਲੀਅਨ ਦੇ ਨਾਲ ਲੇਹ ਲਈ ਰਵਾਨਾ ਹੋਣਗੇ ਅਤੇ ਧੋਨੀ 15 ਅਗਸਤ ਨੂੰ ਲੇਹ-ਲੱਦਾਖ 'ਚ ਤਿਰੰਗਾ ਲਹਿਰਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਆਈ.ਸੀ.ਸੀ. ਵਰਲਡ ਕੱਪ 2019 'ਚ ਟੀਮ ਇੰਡੀਆ ਦੇ ਪ੍ਰਮੁੱਖ ਮੈਂਬਰਾਂ 'ਚੋਂ ਇਕ ਧੋਨੀ ਨੇ ਬੀ. ਸੀ. ਸੀ. ਆਈ. ਤੋਂ ਦੋ ਮਹੀਨਿਆਂ ਦੇ ਬ੍ਰੇਕ ਦੀ ਗੁਜ਼ਾਰਿਸ਼ ਕੀਤੀ ਸੀ ਤਾਂ ਜੋ ਭਾਰਤੀ ਆਰਮੀ ਨੂੰ ਆਪਣੀਆਂ ਸੇਵਾਵਾਂ ਦੇ ਸਕਣ। ਧੋਨੀ ਨੇ ਵੈਸਟਇੰਡੀਜ਼ ਲਈ ਆਪਣੇ ਆਪ ਨੂੰ ਅਣਉਪਲਬਧ ਦੱਸਿਆ ਸੀ।
15 ਅਗਸਤ ਤੱਕ ਕਸ਼ਮੀਰ 'ਚ ਰਹਿਣਗੇ ਧੋਨੀ
ਦੱਖਣੀ ਕਸ਼ਮੀਰ ਦੇ ਅੱਤਵਾਦੀ ਮੁਹਿੰਮਾਂ ਦੀ ਸੰਚਾਲਨ ਕਰ ਰਹੀ ਫੌਜ ਦੀ ਵਿਕਟਰ ਫੋਰਸ ਅਵੰਤੀਪੁਰਾ ਸਥਿਤ ਹੈੱਡਕੁਆਰਟਰ 'ਚ ਹੀ ਧੋਨੀ ਤੈਨਾਤ ਹੈ। ਵਿਕਟਰ ਫੋਰਸ ਮੁੱਖ ਦਫਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਸ ਬਟਾਲੀਅਨ ਦੇ ਕੋਲ ਹੀ ਹੈ। ਸਬੰਧਤ ਫੌਜ ਅਧਿਕਾਰੀਆਂ ਦੇ ਮੁਤਾਬਕ, ਧੋਨੀ ਨੂੰ ਅੱਤਵਾਦੀ ਰੋਕੂ ਮੁਹਿੰਮਾਂ ਦੀ ਡਿਊਟੀ ਨਹੀਂ ਦਿੱਤੀ ਗਈ ਹੈ। ਉਹ 15 ਅਗਸਤ ਤਕ ਇੱਥੇ ਹੀ ਰਹਿਣਗੇ।
ਸ਼ੁਭਮਨ ਗਿੱਲ ਨੇ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ ਤੋੜ ਕੇ ਰਚਿਆ ਇਤਿਹਾਸ
NEXT STORY