ਨਵੀਂ ਦਿੱਲੀ— ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਮੰਨਣਾ ਹੈ ਕਿ ਕੋਈ ਵੀ ਮਹੱਤਵਪੂਰਨ ਫੈਸਲਾ ਲੈਣਾ ਮਹਿੰਦਰ ਸਿੰਘ ਧੋਨੀ ਬਖੂਬੀ ਜਾਣਦੇ ਹਨ। ਧੋਨੀ ਨੂੰ ਸੰਨਿਆਸ ਦਾ ਫੈਸਲਾ ਖੁਦ ਹੀ ਕਰਨ ਦੇਵੋ। ਧਵਨ ਨੇ ਆਪਣਾ ਕੌਮਾਂਤਰੀ ਡੈਬਿਊ ਧੋਨੀ ਦੀ ਕਪਤਾਨੀ 'ਚ ਕੀਤਾ ਸੀ ਅਤੇ 33 ਸਾਲ ਦੇ ਖਿਡਾਰੀ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਹਰ ਖਿਡਾਰੀ ਦੀ ਕਾਬਲੀਅਤ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ। ਧਵਨ ਨੇ ਇਕ ਟੀ.ਵੀ. ਸ਼ੋਅ ਦੇ ਦੌਰਾਨ ਕਿਹਾ, ''ਧੋਨੀ ਇੰਨੇ ਲੰਬੇ ਸਮੇਂ ਤੋਂ ਖੇਡ ਰਹੇ ਹਨ, ਮੈਨੂੰ ਲਗਦਾ ਹੈ ਕਿ ਉਹ ਜਾਣਦਾ ਹੈ ਕਿ ਉਸ ਨੂੰ ਕਦੋਂ ਸੰਨਿਆਸ ਲੈਣਾ ਚਾਹੀਦਾ ਹੈ। ਇਹ ਉਸ ਦਾ ਫੈਸਲਾ ਹੋਣਾ ਚਾਹੀਦਾ ਹੈ। ਉਸ ਨੇ ਅਜੇ ਤਕ ਆਪਣੇ ਕਰੀਅਰ 'ਚ ਭਾਰਤ ਲਈ ਕਾਫੀ ਅਹਿਮ ਫੈਸਲੇ ਲਏ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਸਮਾਂ ਆਵੇਗਾ ਉਹ ਫੈਸਲਾ ਕਰੇਗਾ।''
ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦੀ ਕਾਬਲੀਅਤ ਸਮਝਣ ਦੇ ਮਾਮਲੇ 'ਚ ਧੋਨੀ ਦਾ ਕੋਈ ਜਵਾਬ ਨਹੀਂ। ਉਨ੍ਹਾਂ ਕਿਹਾ, ''ਇਹ ਵੱਡੇ ਆਗੂ ਦੀ ਖਾਸੀਅਤ ਹੁੰਦੀ ਹੈ। ਉਹ ਹਰ ਖਿਡਾਰੀ ਦੀ ਪ੍ਰਤਿਭਾ ਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਕਿੱਥੋਂ ਤਕ ਇਕ ਖਿਡਾਰੀ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਉਹ ਜਾਣਦਾ ਹੈ ਕਿ ਇਕ ਖਿਡਾਰੀ ਨੂੰ ਚੈਂਪੀਅਨ ਕਿਵੇਂ ਬਣਾਇਆ ਜਾਵੇ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਦੀ ਸਫਲਤਾ ਇਸ ਦਾ ਸਬੂਤ ਹੈ। ਉਨ੍ਹਾਂ ਦਾ (ਧੋਨੀ) ਦਾ ਕੰਟਰੋਲ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ। ਧਵਨ ਨੇ ਕਿਹਾ ਕਿ ਉਹ ਮੌਜੂਦਾ ਟੀਮ ਦੇ ਮੈਂਬਰ ਧੋਨੀ ਦਾ ਕਾਫੀ ਸਨਮਾਨ ਦਿੰਦੇ ਹਨ ਜਿਸ 'ਚ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ, ''ਧੋਨੀ ਭਰਾ ਟੀਮ ਦੇ ਕਪਤਾਨ ਦੇ ਤੌਰ 'ਤੇ ਕਾਫੀ ਸਫਲ ਰਹੇ ਹਨ। ਅਸੀਂ ਸਾਰੇ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਅਸੀਂ ਉਨ੍ਹਾਂ ਦਾ ਕਾਫੀ ਸਨਮਾਨ ਕਰਦੇ ਹਾਂ ਅਤੇ ਅਜਿਹਾ ਹੀ ਵਿਰਾਟ ਦੇ ਨਾਲ ਹੈ।'' ਧਵਨ ਨੇ ਕਿਹਾ, ''ਜਦੋਂ ਵਿਰਾਟ ਨੌਜਵਾਨ ਸਨ ਤਾਂ ਉਨ੍ਹਾਂ ਨੇ ਉਸ ਦਾ ਕਾਫੀ ਮਾਰਗਦਰਸ਼ਨ ਕੀਤਾ ਸੀ। ਇੱਥੇ ਤਕ ਕਿ ਜਦੋਂ ਉਹ ਕਪਤਾਨ ਬਣਿਆ ਉਦੋਂ ਵੀ ਧੋਨੀ ਭਰਾ ਹਮੇਸ਼ਾ ਉਸ ਦੀ ਮਦਦ ਲਈ ਤਿਆਰ ਰਹਿੰਦੇ ਸਨ। ਇਹ ਇਕ ਕਪਤਾਨ ਦੀ ਖਾਸੀਅਤ ਹੈ। ਇਹ ਦੇਖ ਕੇ ਚੰਗਾ ਲਗਦਾ ਹੈ ਕਿ ਵਿਰਾਟ ਹੁਣ ਉਨ੍ਹਾਂ ਦੇ ਪ੍ਰਤੀ ਧੰਨਵਾਦ ਪ੍ਰਗਟਾ ਰਹੇ ਹਨ।
ਪੈਨਾਸੋਨਿਕ ਓਪਨ : ਸੰਧੂ 9ਵੇਂ ਸਥਾਨ 'ਤੇ, ਗੰਗਜੀ ਖਿਸਕੇ
NEXT STORY