ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਘਰੇਲੂ ਵਿਜੇ ਹਜ਼ਾਰੇ ਟਰਾਫੀ ਇਕ ਰੋਜ਼ਾ ਟੂਰਨਾਮੈਂਟ 'ਚ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਚੁੱਕੇ ਝਾਰਖੰਡ ਕ੍ਰਿਕਟ ਟੀਮ ਲਈ ਖੇਡ ਸਕਦੇ ਹਨ। ਝਾਰਖੰਡ ਕ੍ਰਿਕਟ ਟੀਮ ਦੇ ਕੁਆਰਟਰ ਫਾਈਨਲ 'ਚ ਕੁਆਲੀਫਾਈ ਕਰਨ ਦੇ ਬਾਅਦ ਧੋਨੀ ਦੇ ਘਰੇਲੂ ਟੀਮ 'ਚ ਖੇਡਣ ਦੀ ਸੰਭਾਵਨਾ ਬਣੀ ਹੈ। ਉਹ ਝਾਰਖੰਡ ਦੀ ਟੀਮ ਦੇ ਨਾਲ ਟ੍ਰੇਨਿੰਗ ਕਰ ਰਹੇ ਹਨ ਪਰ ਗਰੁੱਪ ਲੀਗ 'ਚ ਉਸ ਵੱਲੋਂ ਖੇਡਣ ਨਹੀਂ ਉਤਰੇ ਸਨ।
ਉਹ ਹਾਲ ਹੀ 'ਚ ਏਸ਼ੀਆ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਰਹੇ ਸਨ। ਧੋਨੀ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਤੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ। ਧੋਨੀ ਟੈਸਟ ਤੋਂ ਸੰਨਿਆਸ ਦੇ ਬਾਅਦ ਸੀਮਿਤ ਓਵਰ ਫਾਰਮੈਟ 'ਚ ਖੇਡ ਰਹੇ ਹਨ। ਉਨ੍ਹਾਂ ਮੌਜੂਦਾ ਸਾਲ 'ਚ 15 ਵਨ ਡੇ ਅਤੇ 7 ਟਵੰਟੀ-20 ਕੌਮਾਂਤਰੀ ਮੈਚਾਂ 'ਚ ਹਿੱਸਾ ਲਿਆ ਹੈ ਜਦਕਿ ਘਰੇਲੂ ਕ੍ਰਿਕਟ 'ਚ ਵੀ ਉਹ ਹਿੱਸਾ ਨਹੀਂ ਲੈਂਦੇ ਹਨ। ਵਿਜੇ ਹਜ਼ਾਰੇ ਟਰਾਫੀ ਦੇ ਸਾਰੇ ਨਾਕਆਊਟ ਮੈਚ ਬੈਂਗਲੁਰੂ 'ਚ ਖੇਡੇ ਜਾਣੇ ਹਨ।
ਵਨ ਡੇ ਟੀਮ ਦੀ ਚੋਣ : ਜਾਣੋ ਕਿਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਹੈ ਜਗ੍ਹਾ ਤੇ ਕੌਣ ਹੋਵੇਗਾ ਬਾਹਰ
NEXT STORY