ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਦੀ ਫਾਰਮ ਦੇ ਕਾਰਨ ਚੋਣਕਾਰ ਵੀਰਵਾਰ ਨੂੰ ਇੱਥੇ ਚੋਣ ਕਮੇਟੀ ਦੀ ਬੈਠਕ ਦੌਰਾਨ ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ ਦੇ ਸੀਮਿਤ ਓਵਰਾਂ ਦੇ ਦੂਜੇ ਪੜਾਅ ਦੇ ਲਈ ਰਿਸ਼ਭ ਪੰਤ ਨੂੰ ਵੀ ਟੀਮ 'ਚ ਜਗ੍ਹਾ ਦੇ ਸਕਦੇ ਹਨ। ਹੁਣੇ ਇਹ ਤੈਅ ਨਹੀਂ ਹੈ ਕਿ ਟੀਮ ਦੀ ਚੋਣ ਪਹਿਲੇ 3 ਮੈਚਾਂ ਲਈ ਕੀਤੀ ਜਾਵੇਗੀ ਜਾਂ ਪੂਰੀ ਸੀਰੀਜ਼ ਲਈ। ਸੀਮਿਤ ਓਵਰਾਂ ਦੇ ਪੜਾਅ ਦੀ ਸ਼ੂਰੁਆਤ 21 ਅਕਤੂਬਰ ਤੋਂ ਹੋਵੇਗੀ ਜਿਸ 'ਚ 2 ਇਕ ਰੋਜ਼ਾ ਅਤੇ 3 ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਕਪਤਾਨ ਵਿਰਾਟ ਕੋਹਲੀ 'ਤੇ ਕੰਮ ਦਾ ਬੋਝ ਵੀ ਅਹਿਮ ਮੁੱਦਾ ਹੈ ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਉਹ ਪੂਰੀ ਸੀਰੀਜ਼ ਤੋਂ ਆਰਾਮ ਲੈਣਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਧੋਨੀ ਦੇ ਕਵਰ ਨੂੰ ਲੈ ਕੇ ਚੋਣਕਾਰਾਂ ਅਤੇ ਟੀਮ ਪ੍ਰਬੰਧਨ ਦੇ ਵਿਚਕਾਰ ਚਰਚਾ ਹੋ ਸਕਦੀ ਹੈ। ਧੋਨੀ ਦੀ ਵਿਕਟਕੀਪਿੰਗ ਸ਼ਾਨਦਾਰ ਹੈ ਪਰ ਉਸ ਦੀ ਬੱਲੇਬਾਜ਼ੀ ਫਾਰਮ 'ਚ ਗਿਰਾਵਟ ਆਈ ਹੈ। ਚੋਣ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ,'' ਸਾਨੂੰ ਸਭ ਨੂੰ ਪਤਾ ਹੈ ਕਿ ਧੋਨੀ ਵਿਸ਼ਵ ਕੱਪ ਤਕ ਖੇਡੇਗਾ ਪਰ ਪੰਤ ਨੂੰ ਨਿਖਾਰਨ 'ਚ ਕੋਈ ਨੁਕਸਾਨ ਨਹੀਂ ਹੈ ਜੋ 6 ਜਾਂ 7ਵੇਂ ਨੰਬਰ 'ਤੇ ਸ਼ਾਨਦਾਰ ਬੱਲੇਬਾਜ਼ ਹੋ ਸਕਦਾ ਹੈ, ਜਿਸ 'ਚ ਮੈਚ ਨੂੰ ਖਤਮ ਕਰਨ ਦੀ ਸਮਰੱਥਾ ਹੈ।''
ਦਿ ਓਵਲ 'ਚ ਪਹਿਲਾ ਟੈਸਟ ਸੈਂਕੜਾ ਜੜਣ ਤੋਂ ਬਾਅਦ ਰਾਜਕੋਟ 'ਚ ਵੀ ਪੰਤ ਨੇ 92 ਦੌੜਾਂ ਦਾ ਪਾਰੀ ਖੇਡੀ ਜਿਸ ਤੋਂ ਬਾਅਦ 20 ਸਾਲ ਦੇ ਇਸ ਵਿਕਟਕੀਪਰ ਬੱਲੇਬਾਜ਼ ਨੂੰ ਟੀਮ 'ਚ ਸ਼ਾਮਲ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਦਿਨੇਸ਼ ਕਾਰਤਿਕ ਟੀਮ ਦਾ ਹਿੱਸਾ ਰਹੇ ਹਨ ਪਰ ਉਸ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਘਾਟ ਹੈ ਅਤੇ ਅਹਿਮ ਮੌਕੇ 'ਤੇ ਉਹ ਮੈਚ ਨੂੰ ਖਤਮ ਕਰਨ 'ਤੇ ਨਾਕਾਮ ਰਹੇ ਹਨ ਜੋ ਟੀਮ ਪ੍ਰਬੰਧਨ ਦੀ ਚਿੰਤਾ ਦਾ ਸਬਬ ਹੈ । ਚੋਣਕਾਰ ਇਸ ਤੋਂ ਇਲਾਵਾ ਕੁਝ ਹੋਰ ਬਦਲਾਂ 'ਤੇ ਵੀ ਵਿਚਾਰ ਕਰ ਸਕਦੇ ਹਨ।
ਕੇਦਾਰ ਜਾਧਵ ਆਪਣੀ ਪੈਰ ਦੀ ਮਾਸਪੇਸ਼ੀਆਂ ਨੂੰ ਲੈ ਕੇ ਪ੍ਰੇਸ਼ਾਨ ਹੈ ਅਤੇ ਸੀਮਿਤ ਓਵਰਾਂ ਦੇ ਪੜਾਅ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਮੱਧ ਕ੍ਰਮ 'ਚ ਇਕ ਸਥਾਨ ਬਣਿਆ ਹੈ। ਏਸ਼ੀਆ ਕੱਪ 'ਚ ਵਧੀਆ ਪ੍ਰਦਰਸ਼ਨ ਤੋਂ ਬਾਅਦ ਅੰਬਾਤੀ ਰਾਇਡੂ ਦਾ ਚੁਣਿਆ ਜਾਣਾ ਲੱਗਭਗ ਤੈਅ ਹੈ, ਭਾਵੇਂ ਕੋਹਲੀ ਖੇਡਣ ਦਾ ਫੈਸਲਾ ਕਰੇ ਜਾਂ ਨਹੀਂ। ਮੌਜੂਦਾ ਟੈਸਟ ਸੀਰੀਜ਼ ਤੋਂ ਬਰੇਕ ਦੇ ਬਾਅਦ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਲਗਭਗ ਤੈਅ ਹੈ। ਅਕਸ਼ਰ ਪਟੇਲ ਦੀ ਬਦਲ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਵਿੰਦਰ ਜਡੇਜਾ ਨੂੰ ਟੀਮ 'ਚ ਜਗ੍ਹਾਂ ਮਿਲਣ ਦੀ ਉਮੀਦ ਹੈ। ਮਨੀਸ ਪਾਂਡੇ ਨੂੰ ਹਾਲਾਂਕਿ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਜੋ ਪਿਛਲੇ ਕੁਝ ਸਮੇਂ ਤੋਂ ਵਧੀਆ ਪ੍ਰਦਰਸ਼ਨ ਕਰਨ 'ਚ ਅਸਫਲ ਰਹੇ ਹਨ।
ਰਿਸ਼ਭ ਪੰਤ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਟੁੱਟ ਸਕਦੇ ਹਨ ਇਨ੍ਹਾਂ ਧਾਕੜ ਕ੍ਰਿਕਟਰਾਂ ਦੇ ਰਿਕਾਰਡ
NEXT STORY