ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤੀ ਟੀਮ ਦੀ ਨਜ਼ਰ ਪੰਜ ਮੈਚਾਂ ਦੀ ਵਨਡੇ ਸੀਰੀਜ਼ 'ਤੇ ਹੈ, ਪਹਿਲਾ ਮੈਚ ਐਤਵਾਰ ਨੂੰ ਗੁਵਾਹਾਟੀ 'ਚ ਖੇਡਿਆ ਜਾਵੇਗਾ। ਇਕ ਵਾਰ ਫਿਰ ਵਨ ਡੇ ਟੀਮ ਦੀ ਕਮਾਨ ਵਿਰਾਟ ਕੋਹਲੀ ਦੇ ਕੋਲ ਆ ਗਈ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਅਗੁਵਾਈ 'ਚ ਟੀਮ ਨੇ ਏਸ਼ੀਆ ਕੱਪ ਜਿੱਤਿਆ ਸੀ, ਕਪਤਾਨ ਕੋਹਲੀ ਜਦੋਂ ਵੀ ਮੈਦਾਨ 'ਤੇ ਬੱਲੇਬਾਜ਼ੀ ਕਰਨ ਆਉਂਦੇ ਹਨ, ਉਹ ਕਈ ਰਿਕਾਰਡ ਆਪਣੇ ਨਾਂ ਕਰ ਲੈਂਦੇ ਹਨ। ਇਸ ਵਾਰ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜਨ ਦੇ ਕਾਫੀ ਕਰੀਬ ਹਨ, ਕੋਹਲੀ ਵੈਸਟਇੰਡੀਜ਼ ਖਿਲਾਫ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨ ਤੋਂ ਸਿਰਫ 187 ਦੌੜਾਂ ਦੂਰ ਹਨ। ਫਿਲਹਾਲ ਇਹ ਰਿਕਾਰਡ ਤੇਂਦੁਲਕਰ ਦੇ ਨਾਂ ਹੈ, ਜਿਨ੍ਹਾਂ ਨੇ 39 ਵਨ ਡੇ ਮੈਚਾਂ 'ਚ 1573 ਦੌੜਾਂ ਬਣਾਈਆਂ ਸਨ। ਇਸਦੇ ਇਲਾਵਾ ਕੋਹਲੀ 10 ਹਜ਼ਾਰੀ ਬਣਨ ਤੋਂ ਸਿਰਫ 221 ਦੌੜਾਂ ਦੂਰ ਹਨ, ਜੇਕਰ ਉਹ ਇਸ ਸੀਰੀਜ਼ 'ਚ ਇਸ ਅੰਕੜੇ ਨੂੰ ਛੂਹ ਲੈਂਦੇ ਹਨ ਤਾਂ ਭਾਰਤੀਆਂ ਦੇ ਕਲੱਬ 'ਚ ਤੇਂਦੁਲਕਰ (18426) ਸੌਰਭ ਗਾਂਗੁਲੀ (11363), ਰਾਹੁਲ ਦ੍ਰਵਿੜ (10889) ਅਤੇ ਐੱਮ.ਐੱਸ. ਧੋਨੀ (10123) ਨਾਲ ਸ਼ਾਮਿਲ ਹੋ ਜਾਣਗੇ।
ਮਹਿੰਦਰ ਸਿੰਘ ਧੋਨੀ ਵਨ ਡੇ ਕ੍ਰਿਕਟ 'ਚ ਭਾਰਤ ਲਈ 10 ਹਜ਼ਾਰੀ ਦੌੜਾਂ ਪੂਰੀਆਂ ਕਰਨ ਦੇ ਕਾਫੀ ਕਰੀਬ ਹਨ। ਚਾਹੇ ਹੀ ਉਨ੍ਹਾਂ ਨੇ ਵਨ ਡੇ ਕ੍ਰਿਕਟ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ, ਪਰ ਇਸ 'ਚੋਂ 174 ਦੌੜਾਂ ਉਨ੍ਹਾਂ ਏਸ਼ੀਆ ਵਨ ਡੇ ਵਲੋਂ ਬਣਾਈਆਂ ਸਨ ਅਤੇ ਭਾਰਤ ਵਲੋਂ 10 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ 51ਰਦੌੜਾਂ ਦੀ ਜ਼ਰੂਰਤ ਹੈ, ਇਸਦੇ ਇਲਾਵਾ ਧੋਨੀ ਦੀ ਨਜ਼ਰ ਵੈਸਟਇੰਡੀਜ਼ ਖਿਲਾਫ ਵਨ ਡੇ ਕ੍ਰਿਕਟ 'ਚ 1000 ਦੌੜਾਂ ਪੂਰੀਆਂ ਕਰਨ 'ਤੇ ਵੀ ਹੈ, ਇਸਦੇ ਲਈ ਉਨ੍ਹਾਂ ਨੇ 101 ਦੌੜਾਂ ਦੀ ਜ਼ਰੂਰਤ ਹੈ, ਰੋਹਿਤ ਸ਼ਰਮਾ ਵੀ ਵੈਸਟਇੰਡੀਜ਼ ਖਿਲਾਫ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 170 ਦੌੜਾਂ ਦੂਰ ਹਨ।ਾ
ਜਿਸ ਪਿਸਟਲ ਨਾਲ ਸੌਰਭ ਚੌਧਰੀ ਨੇ ਰਚਿਆ ਸੀ ਇਤਿਹਾਸ, ਉਸਨੂੰ ਆਈ.ਓ.ਸੀ. ਨੂੰ ਦਿੱਤਾ ਦਾਨ 'ਚ
NEXT STORY