ਸਪੋਰਟਸ ਡੈਸਕ— ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਨੂੰ ਫੁੱਟਬਾਲ 'ਚ ਪੇਲੇ ਅਤੇ ਕ੍ਰਿਕਟ 'ਚ ਬ੍ਰੈਡਮੈਨ ਦੇ ਬਰਾਬਰ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਧਿਆਨਚੰਦ ਬਾਰੇ 'ਚ ਕੁਝ ਰੋਚਕ ਗੱਲਾਂ ਦਸਣ ਜਾ ਰਹੇ ਹਾਂ-
ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਜੰਮੇ ਧਿਆਨਚੰਦ ਸ਼ੁਰੂਆਤੀ ਸਿੱਖਿਆ ਦੇ ਬਾਅਦ 16 ਸਾਲ ਦੀ ਉਮਰ 'ਚ ਪੰਜਾਬ ਰੈਜ਼ੀਮੈਂਟ 'ਚ ਸ਼ਾਮਲ ਹੋ ਗਏ ਸਨ। ਉਹ 'ਫਰਸਟ ਬ੍ਰਾਹਮਣ ਰੈਜ਼ੀਮੈਂਟ' 'ਚ ਇਕ ਸਧਾਰਨ ਸਿਪਾਹੀ ਦੇ ਤੌਰ 'ਤੇ ਭਰਤੀ ਹੋਏ ਸਨ। ਧਿਆਨਚੰਦ ਨੂੰ ਹਾਕੀ ਖੇਡਣ ਦੇ ਲਈ ਪ੍ਰੇਰਿਤ ਕਰਨ ਦਾ ਸਿਹਰਾ ਰੈਜ਼ੀਮੈਂਟ ਦੇ ਇਕ ਸੂਬੇਦਾਰ ਮੇਜਰ ਤਿਵਾਰੀ ਨੂੰ ਜਾਂਦਾ ਹੈ। ਇਸ ਤੋਂ ਬਾਅਦ ਧਿਆਨਚੰਦ ਨੇ ਹਾਕੀ ਦੀ ਦੁਨੀਆ 'ਚ ਕਾਫੀ ਨਾਂ ਖੱਟਿਆ ਸੀ।
ਹਿਟਲਰ ਨੂੰ ਮਿਲਣ ਡਰਦੇ-ਡਰਦੇ ਪਹੁੰਚੇ

1936 ਦੇ ਓਲੰਪਿਕ ਜਰਮਨ ਤਾਨਾਸ਼ਾਹ ਐਡੋਲਫ ਹਿਟਲਰ ਦੇ ਸ਼ਹਿਰ ਬਰਲਿਨ 'ਚ ਆਯੋਜਿਤ ਹੋਏ ਸਨ। ਤਾਨਾਸ਼ਾਹ ਦੀ ਟੀਮ ਨੂੰ ਉਸ ਦੇ ਘਰ 'ਚ ਹਰਾਉਣਾ ਸੌਖਾ ਨਹੀਂ ਸੀ, ਪਰ ਭਾਰਤੀ ਟੀਮ ਨੇ ਉੱਥੇ ਜਿੱਤ ਦਰਜ ਕੀਤੀ। ਧਿਆਨਚੰਦ ਦਾ ਜਾਦੂਈ ਖੇਡ ਦੇਖ ਕੇ ਅਗਲੇ ਦਿਨ ਹਿਟਲਰ ਨੇ ਭਾਰਤੀ ਕਪਤਾਨ ਨੂੰ ਮਿਲਣ ਲਈ ਬੁਲਾਇਆ। ਧਿਆਨਚੰਦ ਨੇ ਹਿਟਲਰ ਦੀ ਬੇਰਹਿਮੀ ਦੇ ਕਈ ਕਿੱਸੇ ਸੁਣੇ ਸਨ। ਹਿਟਲਰ ਦਾ ਸੱਦਾ ਪੱਤਰ ਦੇਖ ਕੇ ਉਹ ਫਿਕਰਮੰਦ ਹੋ ਗਏ ਕਿ ਆਖਰਕਾਰ ਤਾਨਾਸ਼ਾਹ ਨੇ ਉਨ੍ਹਾਂ ਨੂੰ ਕਿਉਂ ਬੁਲਾਇਆ ਹੈ। ਡਰਦੇ-ਡਰਦੇ ਧਿਆਨਚੰਦ ਹਿਟਲਰ ਨੂੰ ਮਿਲਣ ਪਹੁੰਚੇ। ਉਨ੍ਹਾਂ ਦੀ ਹਾਕੀ ਦੀ ਜਾਦੂਗਰੀ ਦੇਖ ਕੇ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਉਨ੍ਹਾਂ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕਰ ਦਿੱਤੀ ਸੀ। ਲੰਚ ਕਰਦੇ ਹੋਏ ਹਿਟਲਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਭਾਰਤ 'ਚ ਕੀ ਕਰਦੇ ਹਨ? ਧਿਆਨਚੰਦ ਨੇ ਦੱਸਿਆ ਕਿ ਉਹ ਭਾਰਤੀ ਫੌਜ 'ਚ ਮੇਜਰ ਹਨ। ਇਸ ਗੱਲ ਨੂੰ ਸੁਣ ਕੇ ਹਿਟਲਰ ਬੇਹੱਦ ਖੁਸ਼ ਹੋਏ ਅਤੇ ਉਸ ਨੇ ਧਿਆਨਚੰਦ ਦੇ ਸਾਹਮਣੇ ਜਰਮਨੀ ਦੀ ਫੌਜ ਨਾਲ ਜੁੜਨ ਦਾ ਪ੍ਰਸਤਾਵ ਰਖ ਦਿੱਤਾ।
ਮੇਜਰ ਦੀ ਸਟਿਕ ਤੋੜ ਕੇ ਦੇਖੀ
ਹਾਲੈਂਡ 'ਚ ਇਕ ਮੈਚ ਦੇ ਦੌਰਾਨ ਹਾਕੀ 'ਚ ਚੁੰਬਕ ਹੋਣ ਦੇ ਸ਼ੱਕ 'ਚ ਉਨ੍ਹਾਂ ਦੀ ਸਟਿਕ ਤੋੜ ਕੇ ਦੇਖੀ ਗਈ। ਜਾਪਾਨ 'ਚ ਇਕ ਮੈਚ ਦੇ ਦੌਰਾਨ ਉਸ ਦੀ ਸਟਿਕ 'ਚ ਗੂੰਦ ਲੱਗੇ ਹੋਣ ਦੀ ਗੱਲ ਵੀ ਕਹੀ ਗਈ। ਧਿਆਨਚੰਦ ਨੇ ਹਾਕੀ 'ਚ ਜੋ ਰਿਕਾਰਡ ਬਣਾਏ, ਉਨ੍ਹਾਂ ਤਕ ਅੱਜ ਵੀ ਕੋਈ ਖਿਡਾਰੀ ਨਹੀਂ ਪਹੁੰਚ ਸਕਿਆ ਹੈ।
ਸਰਬਜੋਤ ਤੇ ਈਸ਼ਾ ਨੂੰ ਏਸ਼ੀਆਈ ਏਅਰਗਨ ਚੈਂਪੀਅਨਸ਼ਿੱਪ 'ਚ ਸੋਨ ਤਮਗਾ
NEXT STORY