ਸਪੋਰਟਸ ਡੈਸਕ : ਰਾਜਸਥਾਨ ਰਾਜ ਦੇ ਜਾਲੌਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਵਾਕਿਆ ਦੇਖਣ ਨੂੰ ਮਿਲਿਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਚਿਤਲਵਾਨਾ ਖੇਤਰ ਦੇ ਸਾਂਗੜਵਾ ਪਿੰਡ ਵਿੱਚ ਇੱਕ ਰਾਤ ਦਾ ਕ੍ਰਿਕਟ ਮੁਕਾਬਲਾ ਚੱਲ ਰਿਹਾ ਸੀ। ਇਸ ਦੌਰਾਨ, ਚਾਰ ਬਦਮਾਸ਼ਾਂ ਨੇ ਜੰਮ ਕੇ ਹੰਗਾਮਾ ਮਚਾਇਆ।
ਫਿਲਮੀ ਅੰਦਾਜ਼ 'ਚ ਮੈਦਾਨ 'ਤੇ ਦਾਖਲ ਹੋਏ ਬਦਮਾਸ਼
ਸੋਸ਼ਲ ਮੀਡੀਆ 'ਤੇ ਇਸ ਕ੍ਰਿਕਟ ਮੈਚ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ਾਂ ਨੇ ਫਿਲਮੀ ਅੰਦਾਜ਼ ਵਿੱਚ ਚਲਦੇ ਮੈਚ ਦੌਰਾਨ ਖੇਡ ਦੇ ਮੈਦਾਨ ਵਿੱਚ ਗੱਡੀ ਵਾੜ ਦਿੱਤੀ। ਬੋਲੇਰੋ ਕੈਂਪਰ ਵਾਹਨ ਨੂੰ ਬਦਮਾਸ਼ ਖੇਡ ਮੈਦਾਨ ਦੇ ਅੰਦਰ ਘੁਮਾ ਰਹੇ ਹਨ। ਉੱਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆ ਰਹੇ ਹਨ।
ਬਦਮਾਸ਼ਾਂ ਨੇ ਮੈਦਾਨ 'ਤੇ ਗੱਡੀ ਚੜ੍ਹਾ ਕੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਬੋਲੇਰੋ ਕੈਂਪਰ ਨੂੰ ਤੇਜ਼ੀ ਨਾਲ ਘੁਮਾਉਣ ਮਗਰੋਂ ਮੈਦਾਨ ਤੋਂ ਹੀ ਇੱਕ ਨੌਜਵਾਨ ਨੂੰ ਚੁੱਕ ਲਿਆ ਅਤੇ ਫ਼ਰਾਰ ਹੋ ਗਏ। ਇਸ ਹੈਰਾਨ ਕਰਨ ਵਾਲੀ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਰਾਜਸਥਾਨ ਵਿੱਚ ਸਨਸਨੀ ਮਚ ਗਈ ਹੈ।
4 ਬਦਮਾਸ਼ਾਂ 'ਤੇ ਕੇਸ ਦਰਜ, ਪੁਲਸ ਕਰ ਰਹੀ ਜਾਂਚ
ਇਸ ਘਟਨਾ ਤੋਂ ਬਾਅਦ, ਚਿਤਲਵਾਨਾ ਪੁਲਸ ਥਾਣੇ ਵਿੱਚ ਇਨ੍ਹਾਂ ਚਾਰ ਬਦਮਾਸ਼ਾਂ ਦੇ ਨਾਮ 'ਤੇ ਕੇਸ ਦਰਜ ਕਰਵਾਇਆ ਗਿਆ ਹੈ। ਪੁਲਸ ਨੇ ਦਰਜ ਹੋਏ ਕੇਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਾਇਰਲ ਹੋ ਰਹੇ ਵੀਡੀਓ ਤੋਂ ਵੀ ਮਦਦ ਲੈ ਰਹੀ ਹੈ। ਇਨ੍ਹਾਂ ਚਾਰੇ ਬਦਮਾਸ਼ਾਂ 'ਤੇ ਇੱਕ ਨੌਜਵਾਨ ਨਾਲ ਮਾਰਕੁੱਟ ਕਰਨ ਦਾ ਦੋਸ਼ ਵੀ ਲੱਗਿਆ ਹੈ, ਅਤੇ ਇਸ ਐਂਗਲ ਤੋਂ ਵੀ ਪੁਲਸ ਨੇ ਕੇਸ ਦਰਜ ਕੀਤਾ ਹੈ। ਫਿਲਹਾਲ ਬਦਮਾਸ਼ ਫਰਾਰ ਹਨ, ਜਿਸ ਕਾਰਨ ਪੁਸ ਉਨ੍ਹਾਂ ਦੀ ਤਲਾਸ਼ ਵਿੱਚ ਲੱਗੀ ਹੋਈ ਹੈ। ਇਸ ਕੇਸ ਨੇ ਪੂਰੇ ਰਾਜ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੀਆ ਰਮਨ ਨੇ ਡਬਲਯੂ. ਐੱਨ. ਬੀ. ਏ. ਪਹਿਲੀ ਭਾਰਤੀ ਮੁੱਖ ਕੋਚ ਬਣ ਕੇ ਰਚਿਆ ਇਤਿਹਾਸ
NEXT STORY