ਕੁਆਲਾਲੰਪੁਰ– ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਚੈਂਪੀਅਨ ਲਿਓ ਯੂ ਚੇਨ ਤੇ ਯੂ ਸ਼ੂਆਨ ਯਿ ਨੂੰ ਤਿੰਨ ਸੈੱਟਾਂ ਵਿਚ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਚੀਨੀ ਟੀਮ ਨੂੰ 17-21, 22-20, 21-9 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਦੇ ਐੱਚ. ਐੱਸ. ਪ੍ਰਣਯ ਨੂੰ 3 ਸੈੱਟਾਂ ਤਕ ਚੱਲੇ ਕੁਆਰਟਰ ਫਾਈਨਲ ਵਿਚ ਦੁਨੀਆ ਦੇ ਸੱਤਵੇਂ ਨੰਬਰ ਦੇ ਜਾਪਾਨੀ ਖਿਡਾਰੀ ਕੋਡਾਈ ਨਾਰਾਓਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਦੇ 30 ਸਾਲ ਦੇ ਪ੍ਰਣਯ ਨੂੰ 84 ਮਿੰਟ ਤਕ ਮੈਚ ਵਿਚ 21 ਸਾਲਾ ਨਾਰਾਓਕਾ ਹੱਥੋਂ 16-21, 21-19, 10-21 ਨਾਲ ਹਾਰ ਮਿਲੀ।
ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਤਮਗਾ ਜੇਤੂ ਤ੍ਰਿਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਨੂੰ ਪ੍ਰੀ ਕੁਆਰਟਰ ਫਾਈਨਲ ਵਿਚ ਬੁਲਗਾਰੀਆ ਦੀ ਗੈਬਰੀਅਲਾ ਸਟੋਏਵਾ ਤੇ ਸਟੇਫਨੀ ਸਟੋਏਵਾ ਨੇ ਹਰਾ ਦਿੱਤਾ। ਦੁਨੀਆ ਵਿਚ 16ਵੇਂ ਨੰਬਰ ਦੀ ਭਾਰਤੀ ਜੋੜੀ ਨੂੰ 14ਵੀਂ ਰੈਂਕਿੰਗ ਵਾਲੀਆਂ ਸਟੋਏਵਾ ਭੈਣਾਂ ਨੇ 21-13, 15-21, 21-17 ਨਾਲ ਮਾਤ ਦਿੱਤੀ।
ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਲਿਖੀ ਭਾਵੁਕ ਪੋਸਟ
NEXT STORY