ਸੈਂਚੁਰੀਅਨ— ਭਾਰਤੀ ਕਪਤਾਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੇ ਖਿਲਾਫ 6 ਮੈਚਾਂ ਦੀ ਵਨ ਡੇ ਸੀਰੀਜ਼ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 'ਮੈਨ ਆਫ ਦ ਸੀਰੀਜ਼' ਬਣ ਗਏ। ਭਾਰਤ ਨੇ ਇਹ ਸੀਰੀਜ਼ 5-1 ਜਿੱਤੀ। ਵਿਰਾਟ ਨੇ ਸ਼ੁੱਕਰਵਾਰ ਨੂੰ ਆਖਰੀ ਮੈਚ 'ਚ ਅਜੇਤੂ 129 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 8 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ।
ਵਿਰਾਟ ਨੇ 6 ਮੈਚਾਂ ਦੀ ਸੀਰੀਜ਼ 'ਚ 3 ਸੈਂਕੜੇ, 186.00 ਦੇ ਔਸਤ ਤੇ 99.46 ਦੀ ਸਟਰਾਇਕ ਰੇਟ ਨਾਲ 558 ਦੌੜਾਂ ਬਣਾਈਆਂ ਜੋ ਵਨ ਡੇ ਸੀਰੀਜ਼ 'ਚ ਕਿਸੇ ਵੀ ਬੱਲੇਬਾਜ਼ ਵਲੋਂ ਬਣਾਇਆ ਸਭ ਤੋਂ ਵੱਧ ਸਕੋਰ ਹੈ। ਵਿਰਾਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੂੰ 'ਮੈਨ ਆਫ ਦ ਸੀਰੀਜ਼' ਦਾ ਪੁਰਸਕਾਰ ਵੀ ਮਿਲਿਆ।
ਕੋਹਲੀ ਦਾ ਵਨ ਡੇ ਪ੍ਰਦਰਸ਼ਨ
ਪਹਿਲਾ ਵਨ ਡੇ— 112 ਦੌੜਾਂ, ਗੇਂਦਾਂ 119, ਚੌਕੇ 12
ਦੂਜਾ ਵਨ ਡੇ— 46 ਦੌੜਾਂ, 50 ਗੇਂਦਾਂ, ਚੌਕੇ 4, ਛੱਕਾ 1
ਤੀਜਾ ਵਨ ਡੇ— 160 ਦੌੜਾਂ, 159 ਗੇਂਦਾਂ, 12 ਚੌਕੇ, 2 ਛੱਕੇ
ਚੌਥਾ ਵਨ ਡੇ— 73 ਦੌੜਾਂ, 83 ਗੇਂਦਾਂ, 7 ਚੌਕੇ 1 ਛੱਕਾ
5ਵਾਂ ਵਨ ਡੇ— 36 ਦੌੜਾਂ, 54 ਗੇਂਦਾਂ, 2 ਚੌਕੇ
6ਵਾਂ ਵਨ ਡੇ — 129 ਦੌੜਾਂ, 96 ਗੇਂਦਾਂ, 19 ਚੌਕੇ, 2 ਛੱਕੇ
ਸਹਿਵਾਗ ਨੇ ਕੋਹਲੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲ
NEXT STORY