ਸਪੋਰਟਸ ਡੈਸਕ— ਭਾਰਤ ਦੇ ਉਭਰਦੇ ਹੋਏ ਸਟਾਰ ਮਾਨਵ ਠੱਕਰ ਨੇ ਵੀਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂ-ਮੁੰਬਾ ਨੂੰ ਅਲਟੀਮੇਟ ਟੇਬਲ ਟੈਨਿਸ ਲੀਗ 'ਚ ਆਰ.ਪੀ. ਐੱਸ.ਜੀ. ਮੇਵਰਿਕਸ ਕੋਲਕਾਤਾ 'ਤੇ 9-6 ਦੀ ਰੋਮਾਂਚਕ ਜਿੱਤ ਦਿਵਾਈ। ਪਹਿਲੇ ਦੋ ਮੈਚਾਂ ਦੇ ਬਾਅਦ 2-4 ਨਾਲ ਪਿੱਛੜ ਰਹੀ ਯੂ ਮੁੰਬਾ ਲਈ ਮਾਨਵ ਅਤੇ ਦੁਨੀਆ ਦੀ 11ਵੇਂ ਨੰਬਰ ਦੇ ਖਿਡਾਰੀ ਹੁ ਹੋਈ ਕੇਮ ਨੇ ਤਿੰਨ ਅਹਿਮ ਅੰਕ ਦਿਵਾਏ ਜਿਸ ਨਾਲ ਮੁੰਬਈ ਦੀ ਟੀਮ ਨੇ ਟੂਰਨਾਮੈਂਟ 'ਚ ਦੂਜੀ ਜਿੱਤ ਦਰਜ ਕੀਤੀ।

ਮਿਕਸਡ ਡਬਲਜ਼ ਮੁਕਾਬਲੇ 'ਚ ਵੀ ਟੀਮ 0-7 ਨਾਲ ਪਿੱਛੜ ਰਹੀ ਸੀ ਪਰ ਮਾਨਵ ਠੱਕਰ ਦੇ ਹਮਲਾਵਰ ਸ਼ਾਟ ਦੇ ਬਾਅਦ ਮੁਕਾਬਲੇ ਦਾ ਰੁਖ਼ ਹੀ ਬਦਲ ਗਿਆ। ਅਗਲੇ ਦੋ ਸੈਟ 'ਚ ਉਨ੍ਹਾਂ ਨੇ ਦਬਦਬਾ ਬਣਾਇਆ ਅਤੇ ਸਾਨਿਲ ਸ਼ੇਟੀ ਅਤੇ ਮਾਟਿੰਡਾ ਐਕਹੋਲਮ 'ਤੇ 11-6, 1-7 ਨਾਲ ਜਿੱਤ ਦਰਜ ਕੀਤੀ। ਮਾਨਵ ਠੱਕਰ ਉਲਟ ਪੁਰਸ਼ ਸਿੰਗਲ ਦੇ ਅਹਿਮ ਮੁਕਾਬਲੇ 'ਚ ਵੀ ਹਮਲਾਵਰ ਰਹੇ। ਯੂ ਮੁੰਬਾ ਨੂੰ ਫਾਈਨਲ ਮੈਚ ਤੋਂ ਪਹਿਲਾਂ ਇਕ ਅੰਕ ਦੀ ਜ਼ਰੂਰਤ ਸੀ ਪਰ ਸੁਤੀਰਥਾ ਮੁਖਰਜੀ ਨੇ ਮਨਿਕਾ ਬੱਤਰਾ ਨੂੰ 2-1 ਨਾਲ ਹਰਾਇਆ ਅਤੇ ਟੀਮ ਨੂੰ ਵੱਡੀ ਜਿੱਤ ਦਿਵਾਈ।
ਸ਼ਾਕਿਬ ਨੇ ਤਮੀਮ ਨੂੰ ਆਰਾਮ ਕਰਨ ਦੀ ਦਿੱਤੀ ਸਲਾਹ
NEXT STORY