ਲੰਡਨ— ਮੈਨਚੇਸਟਰ ਸਿਟੀ ਨੂੰ ਮੈਦਾਨ 'ਤੇ ਸਫਲਤਾ ਦਾ ਫਾਇਦਾ ਮਿਲਿਆ ਹੈ ਤੇ ਕਲੱਬ ਦੀ ਕਮਾਈ ਪਿਛਲੇ ਸੈਸ਼ਨ 'ਚ 53 ਕਰੋੜ 50 ਲੱਖ ਪਾਊਂਡ (69 ਕਰੋੜ 20 ਲੱਖ ਡਾਲਰ) ਤਕ ਪਹੁੰਚੀ ਗਈ। ਪ੍ਰੀਮੀਅਰ ਮੈਨਚੇਸਟਰ ਸਿਟੀ ਦੀ ਟੀਮ ਲਗਾਤਾਰ 5ਵੇਂ ਸਾਲ ਮੁਨਾਫਾ ਕਮਾਉਣ 'ਚ ਕਾਮਯਾਬ ਰਹੀ। ਕਮਾਈ 'ਚ 20 ਫੀਸਦੀ ਦੇ ਵਾਧੇ ਨਾਲ ਸਿਟੀ 2017-18 ਸੈਸ਼ਨ ਦੇ 50 ਕਰੋੜ ਪੰਜ ਲੱਖ ਪਾਊਂਡ ਤੋਂ ਵੱਧ ਗਈ ਹੈ। ਟੀਮ ਨੇ ਪਿਛਲੇ ਸੈਸ਼ਨ 'ਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਪ੍ਰੀਮੀਅਰ ਲੀਗ, ਐੱਫ. ਏ. ਕੱਪ, ਲੀਗ ਕੱਪ ਤੇ ਕਮਿਊਨਿਟੀ ਸ਼ੀਲਡ ਦੇ ਰੂਪ 'ਚ ਇੰਗਲੈਂਡ ਦੇ ਚਾਰ ਘਰੇਲੂ ਟੂਰਨਾਮੈਂਟ ਜਿੱਤੇ ਸਨ।
ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਚਾਰ ਦਿਨ ਦੀਆਂ ਸਾਰੀਆਂ ਟਿਕਟਾਂ ਵਿਕੀਆਂ : ਗਾਂਗੁਲੀ
NEXT STORY