ਮੈਨਚੈਸਟਰ : ਬਰਨਾਰਡੋ ਸਿਲਵਾ ਦੇ ਦੋ ਗੋਲਾਂ ਦੀ ਬਦੌਲਤ ਮਾਨਚੈਸਟਰ ਸਿਟੀ ਨੇ ਰੀਅਲ ਮੈਡਰਿਡ ਨੂੰ 4-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸੈਮੀਫਾਈਨਲ ਦਾ ਪਹਿਲਾ ਗੇੜ 1-1 ਦੀ ਬਰਾਬਰੀ 'ਤੇ ਖਤਮ ਹੋਇਆ ਅਤੇ ਅਜਿਹੇ 'ਚ ਦੂਜਾ ਗੇੜ ਫੈਸਲਾਕੁੰਨ ਹੋ ਗਿਆ, ਜਿਸ 'ਚ ਮੈਨਚੈਸਟਰ ਸਿਟੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਵੀ ਰਹੀ।
ਰੀਅਲ ਮੈਡਰਿਡ ਨੇ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਅਤੇ ਜੇਕਰ ਗੋਲਕੀਪਰ ਥੀਬੌਟ ਕੋਰਟੋਇਸ ਨੇ ਕੁਝ ਵਧੀਆ ਬਚਾਅ ਨਾ ਕੀਤੇ ਹੁੰਦੇ ਤਾਂ 14 ਵਾਰ ਦੀ ਚੈਂਪੀਅਨ ਟੀਮ ਇਸ ਵਾਰ ਵੱਡੇ ਫਰਕ ਨਾਲ ਹਾਰ ਸਕਦੀ ਸੀ। ਸਿਲਵਾ ਨੇ ਸਿਟੀ ਲਈ ਆਪਣੇ ਦੋਵੇਂ ਗੋਲ ਪਹਿਲੇ ਹਾਫ 'ਚ ਕੀਤੇ, ਜਦਕਿ ਏਡਰ ਮਿਲਿਟਾਓ ਨੇ ਦੂਜੇ ਹਾਫ ਦੇ ਸ਼ੁਰੂ 'ਚ ਹੀ ਇਕ ਗੋਲ ਕੀਤਾ। ਜੂਲੀਅਨ ਅਲਵਾਰੇਜ਼ ਨੇ ਇੰਜਰੀ ਟਾਈਮ ਵਿੱਚ ਚੌਥਾ ਗੋਲ ਕਰਕੇ ਸਿਟੀ ਨੂੰ ਸੈਮੀਫਾਈਨਲ ਵਿੱਚ ਕੁੱਲ 5-1 ਨਾਲ ਜਿੱਤ ਦਿਵਾਈ।
ਇਸ ਜਿੱਤ ਨਾਲ ਸਿਟੀ ਤਿੰਨੋਂ ਵੱਡੀਆਂ ਪ੍ਰਤੀਯੋਗਿਤਾਵਾਂ ਇੰਗਲਿਸ਼ ਪ੍ਰੀਮੀਅਰ ਲੀਗ, ਚੈਂਪੀਅਨਜ਼ ਲੀਗ ਅਤੇ FA ਕੱਪ ਖਿਤਾਬ ਜਿੱਤਣ ਦੇ ਨੇੜੇ ਪੁੱਜ ਗਿਆ ਹੈ। ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਉਸ ਦਾ ਸਾਹਮਣਾ ਇਸਤਾਂਬੁਲ ਵਿੱਚ 10 ਜੂਨ ਨੂੰ ਇੰਟਰ ਮਿਲਾਨ ਨਾਲ ਹੋਵੇਗਾ। ਜੇਕਰ ਮਾਨਚੈਸਟਰ ਸਿਟੀ ਐਤਵਾਰ ਨੂੰ ਚੇਲਸੀ ਦੇ ਖਿਲਾਫ ਜਿੱਤਦਾ ਹੈ, ਤਾਂ ਉਹ ਲਗਾਤਾਰ ਤੀਜੀ ਵਾਰ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤ ਲਵੇਗਾ। ਉਹ ਪਹਿਲਾਂ ਹੀ ਐਫਏ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਚੁੱਕੇ ਹਨ ਜਿੱਥੇ ਉਨ੍ਹਾਂ ਦਾ ਸਾਹਮਣਾ ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗਾ। ਯੂਨਾਈਟਿਡ ਇੰਗਲੈਂਡ ਦੀ ਇਕਲੌਤੀ ਟੀਮ ਹੈ ਜਿਸ ਨੇ ਇੱਕ ਸੀਜ਼ਨ ਵਿੱਚ ਤਿੰਨੋਂ ਵੱਡੇ ਖ਼ਿਤਾਬ ਜਿੱਤੇ ਹਨ। ਉਸ ਨੇ ਇਹ ਕਾਰਨਾਮਾ 1999 ਵਿੱਚ ਕੀਤਾ ਸੀ।
ਫੀਡੇ ਮਹਿਲਾ ਗ੍ਰਾਂ ਪ੍ਰੀ. ਹਰਿਕਾ ਦ੍ਰੋਣਾਵੱਲੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ
NEXT STORY