ਪੈਰਿਸ— ਆਪਣੇ ਖਿਡਾਰੀਆਂ ਦੇ ਵਿਸ਼ਵ ਕੱਪ 2018 'ਚ ਹਿੱਸਾ ਲੈਣ 'ਤੇ ਮਾਨਚੈਸਟਰ ਯੂਨਾਈਟਿਡ ਨੂੰ ਫੀਫਾ ਤੋਂ ਸਭ ਤੋਂ ਜ਼ਿਆਦਾ 50 ਲੱਖ ਡਾਲਰ ਦਾ ਭੁਗਤਾਨ ਮਿਲਿਆ ਹੈ। ਯੂਰਪੀ ਕਲੱਬ ਸੰਘ ਨੇ ਦੱਸਿਆ ਕਿ ਫੀਫਾ ਨੇ ਮਾਨਚੈਸਟਰ ਸਿਟੀ ਨੂੰ 50 ਲੱਖ ਡਾਲਰ ਦਿੱਤੇ ਕਿਉਂਕਿ ਉਸ ਦੇ 16 ਖਿਡਾਰੀ ਆਪਣੇ-ਆਪਣੇ ਦੇਸ਼ਾਂ ਦੀਆਂ ਵਿਸ਼ਵ ਕੱਪ ਟੀਮਾਂ 'ਚ ਚੁਣੇ ਗਏ ਸਨ। ਚੈਂਪੀਅਨਸ ਲੀਗ ਜੇਤੂ ਰੀਅਲ ਮੈਡ੍ਰਿਡ ਨੂੰ 48 ਲੱਖ ਡਾਲਰ ਅਤੇ ਮਾਨਚੈਸਟਰ ਯੂਨਾਈਟਿਡ ਨੂੰ 36 ਲੱਖ ਡਾਲਰ ਦਾ ਭੁਗਤਾਨ ਹੋਇਆ।
ਪੈਰਿਸ ਸੇਂਟ ਜਰਮਨ ਨੂੰ 12 ਖਿਡਾਰੀਆਂ ਲਈ 39 ਲੱਖ ਡਾਲਰ ਅਤੇ ਜੁਵੈਂਟਸ ਨੂੰ 30 ਲੱਖ ਡਾਲਰ ਮਿਲੇ। ਆਯੋਜਕਾਂ ਨੇ ਕਿਹਾ ਕਿ ਦੁਨੀਆ ਭਰ ਦੇ 416 ਕਲੱਬਾਂ ਨੂੰ ਕੁਲ 20 ਕਰੋੜ 90 ਲੱਖ ਡਾਲਰ ਦਾ ਭੁਗਤਾਨ ਕੀਤਾ ਗਿਆ।
IPL 2019 ਲਈ ਯੁਵਰਾਜ ਦਾ ਬੇਸ ਪ੍ਰਾਈਜ਼ ਆਇਆ ਸਾਹਮਣੇ, ਜਾਣੋ ਕੀਮਤ
NEXT STORY